ਸਰਬਜੀਤ ਸਿੰਘ ਛੀਨਾ, ਖਾਲੜਾ

ਸੀਐੱਚਸੀ ਸੁਰਸਿੰਘ ਦੇ ਐੱਸਐੱਮਓ ਡਾ. ਸੁਧੀਰ ਅਰੋੜਾ ਦੀ ਅਗਵਾਈ ਹੇਠ ਕਸਬਾ ਖਾਲੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ (ਲੜਕੇ) ਵਿਖੇ ਗਰਮੀ ਦੀ ਰੁੱਤ ਵਿਚ ਮੱਛਰਾਂ ਤੋਂ ਪੈਦਾ ਹੋਣ ਵਾਲੇ ਡੇਂਗੂ ਬੁਖਾਰ ਤੋਂ ਬਚਾਅ, ਲੱਛਣਾਂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀ ਟੀਮ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਬਾਜ਼ਾਰ 'ਚ ਰੈਲੀ ਕੱਢੀ ਗਈ।

ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿਵੇਂ ਕਿ ਖਾਲੀ ਪਏ ਟਾਇਰਾਂ, ਕੂਲਰਾਂ, ਗਮਲਿਆਂ, ਨਾਲੀਆਂ ਵਿਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ਼-ਸਫ਼ਾਈ ਦਾ ਵੀ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ।

ਉਨਾਂ੍ਹ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ 'ਚ ਬਣੇ ਛੱਪੜ ਦੇ ਪਾਣੀ ਵਿਚ ਗੰਬੂਜ਼ੀਆਂ ਮੱਛੀਆਂ ਛੱਡਣੀਆਂ ਤੇ ਟੋਏ-ਟਿੱਬਿਆਂ 'ਚ ਖੜ੍ਹੇ ਗੰਦੇ ਪਾਣੀ ਵਿਚ ਕਾਲੇ ਤੇਲ ਦਾ ਿਛੜਕਾਅ ਕਰਨਾ ਆਦਿ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਇਸ ਦੇ ਲੱਛਣਾਂ ਜਿਵੇਂ ਕਿ ਕੰਬ ਕੰਬ ਕੇ ਬੁਖਾਰ ਹੋਣਾ, ਬੁਖਾਰ ਨਾਲ ਉਲਟੀਆਂ ਦਾ ਆਉਣਾ, ਸਰੀਰਕ ਕਮਜ਼ੋਰੀ, ਪਲੈਟਲੈਟ ਸੈੱਲਾਂ ਦਾ ਘਟਣਾ ਆਦਿ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਤਾਂ ਜੋ ਲੋੜ ਪੈਣ 'ਤੇ ਸਮੇਂ ਸਿਰ ਹਸਪਤਾਲ ਵਿਚ ਪਹੁੰਚ ਕੇ ਇਲਾਜ ਕਰਵਾਇਆ ਜਾ ਸਕੇ।

ਇਸ ਮੌਕੇ ਸਰਕਾਰੀ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਛੀਨਾ, ਅਕਾਸ਼, ਪੂਜਾ ਅਤੇ ਸਿਹਤ ਵਿਭਾਗ ਦੀ ਟੀਮ ਵਿਚ ਗੁਰਵਿੰਦਰ ਸਿੰਘ ਐੱਸਆਈ, ਗੁਰਮਖ ਸਿੰਘ ਨਾਰਲਾ, ਹਰਬੀਰ ਸਿੰਘ ਨਾਰਲਾ, ਹਰਪ੍ਰਰੀਤ ਸਿੰਘ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਸੰਧੂ, ਨਵਪ੍ਰਰੀਤ ਕੌਰ ਸੀਐੱਚਓ, ਪਰਮਜੀਤ ਕੌਰ, ਆਸ਼ਾ ਰਾਣੀ, ਸੀਤਾ ਰਾਣੀ, ਕੁਲਦੀਪ ਕੌਰ, ਰਾਜਵੰਤ ਕੌਰ ਤੇ ਯਾਦਵਿੰਦਰ ਕੌਰ ਸਾਰੀਆਂ ਆਸ਼ਾ ਵਰਕਰ ਹਾਜ਼ਰ ਸਨ।