v> ਮੱਖਣ ਮਨੋਜ, ਝਬਾਲ : ਬਾਬਾ ਬੁੱਢਾ ਸਾਹਿਬ ਜੀ ਹਸਪਤਾਲ ਦੇ ਬਾਹਰ ਛੇਹਰਟਾ ਰੋਡ 'ਤੇ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਝਬਾਲ ਪੁਲਿਸ ਨੂੰ ਸੂਚਨਾ ਮਿਲੀ ਕਿ ਬਾਬਾ ਬੁੱਢਾ ਸਾਹਿਬ ਜੀ ਹਸਪਤਾਲ ਦੇ ਬਾਹਰ ਛੇਹਰਟਾ ਸਾਹਿਬ ਮਾਰਗ ਦੇ ਕਿਨਾਰੇ ਲਾਸ਼ ਪਈ ਹੈ। ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਲਗਪਗ 45 ਸਾਲਾ ਵਿਅਕਤੀ ਦੀ ਲਾਸ਼ ਪਈ ਸੀ। ਜਿਸ ਨੇ ਲਾਲ ਧਾਰੀਆਂ ਵਾਲੀ ਸ਼ਰਟ ਤੇ ਪੈਂਟ ਪਾਈ ਹੋਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਰੱਖ ਦਿੱਤਾ ਹੈ।

Posted By: Amita Verma