ਜਸਪਾਲ ਸਿੰਘ ਜੱਸੀ, ਤਰਨਤਾਰਨ

ਦੇਸ਼ ਦੇ ਰਾਸ਼ਟਰੀ ਝੰਡੇ ਦੇ ਮਾਣ-ਸਨਮਾਨ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ਦੱਸਿਆ ਕਿ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਤ ਹੈ। ਉਨਾਂ੍ਹ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 13 ਤੋਂ 15 ਅਗਸਤ ਤਕ ਸਾਰੇ ਜ਼ਿਲ੍ਹਾ ਵਾਸੀ ਆਪਣੇ ਘਰਾਂ 'ਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਹਿਰਾਉਣ।

ਕੌਮੀ ਝੰਡੇ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਉਨਾਂ੍ਹ ਨੇ ਦੱਸਿਆ ਕਿ ਝੰਡਾ ਸੂਤ, ਪੋਲੀਸਟਰ, ਉਨ, ਸਿਲਕ, ਖਾਦੀ ਤੋਂ ਬਣਿਆ ਹੋਵੇ। ਆਮ ਲੋਕ ਵੀ ਆਪਣੇ ਘਰਾਂ 'ਤੇ ਝੰਡਾ ਲਹਿਰਾ ਸਕਦੇ ਹਨ ਅਤੇ ਆਮ ਲੋਕਾਂ ਦੇ ਘਰਾਂ 'ਤੇ ਤਿਰੰਗਾ ਦਿਨ ਰਾਤ ਲਹਿਰਾਇਆ ਰਹਿ ਸਕਦਾ ਹੈ।

ਕੌਮੀ ਝੰਡਾ ਆਇਤਾਕਾਰ ਹੋਵੇ ਅਤੇ ਇਸ ਦਾ ਸਾਇਜ ਕੋਈ ਵੀ ਹੋ ਸਕਦਾ ਹੈ, ਪਰ ਲੰਬਾਈ ਅਤੇ ਉਂਚਾਈ (ਚੌੜਾਈ) ਦਾ ਅਨੁਪਾਤ ਲਾਜ਼ਮੀ ਤੌਰ 'ਤੇ 3:2 ਹੋਵੇ। ਕੌਮੀ ਝੰਡਾ ਇਸ ਤਰਾਂ੍ਹ ਲਹਿਰਾਇਆ ਜਾਵੇ ਕਿ ਉਸ ਤੋਂ ਉੱਚਾ ਕੋਈ ਹੋਰ ਝੰਡਾ ਨਾ ਹੋਵੇ। ਜਦੋਂ ਵੀ ਤੁਸੀਂ ਆਪਣੇ ਘਰ ਤਿੰਰਗਾ ਲਹਿਰਾਓ ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਵੇ। ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ। ਖਰਾਬ ਝੰਡਾ ਨਹੀਂ ਲਹਿਰਾਇਆ ਜਾਣਾ ਹੈ। ਉਨਾਂ੍ਹ ਕਿਹਾ ਕਿ ਕੋਈ ਵੀ ਅਜਿਹੀ ਸਰਗਰਮੀ ਨਹੀਂ ਕੀਤੀ ਜਾਣੀ ਚਾਹੀਦੀ, ਜਿਸ ਨਾਲ ਕੌਮੀ ਤਿਰੰਗੇ ਦਾ ਅਪਮਾਨ ਹੁੰਦਾ ਹੋਵੇ, ਕਿਉਂਕਿ ਇਹ ਸਜ਼ਾਯੋਗ ਅਪਰਾਧ ਹੈ।

ਡੀਸੀ ਨੇ ਕਿਹਾ ਕਿ ਲੋਕ ਨਗਰ ਕੌਂਸਲਾਂ, ਬੀਡੀਪੀਓ ਦਫ਼ਤਰਾਂ ਜਾਂ ਆਪਣੀਆਂ ਪੰਚਾਇਤਾਂ ਨਾਲ ਰਾਬਤਾ ਕਰ ਕੇ ਨਿਰਧਾਰਤ ਕੀਮਤ ਅਦਾ ਕਰਕੇ ਤਿਰੰਗਾ ਝੰਡਾ ਪ੍ਰਰਾਪਤ ਕਰ ਸਕਦੇ ਹਨ ਜਿਸ ਨੂੰ ਉਹ 13 ਤੋਂ 15 ਅਗਸਤ ਤਕ ਆਪਣੇ ਘਰਾਂ 'ਤੇ ਲਹਿਰਾਉਣ। ਉਨਾਂ੍ਹ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਤਿਰੰਗੇ ਨਾਲ ਸੈਲਫੀ ਪੋਰਟਲ 'ਤੇ ਵੀ ਅਪਲੋਡ ਕਰਨ। ਉਨਾਂ੍ਹ ਦੱਸਿਆ ਕਿ ਆਜ਼ਾਦੀ ਦੇ 75ਵੇਂ ਮਹਾਉਤਸਵ ਸਬੰਧੀ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ, ਚਾਰਟ ਮੇਕਿੰਗ ਤੇ ਹਰ ਘਰ ਤਿਰੰਗਾ ਵਿਸ਼ੇ 'ਤੇ ਸਰਗਰਮੀਆਂ ਕਰਵਾਈਆਂ ਜਾਣਗੀਆਂ। ਹਰ ਪ੍ਰਰਾਈਵੇਟ ਤੇ ਸਰਕਾਰੀ ਸਕੂਲ 'ਚ ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ।