ਰਵੀ ਖਹਿਰਾ, ਖਡੂਰ ਸਾਹਿਬ : ਬੀਤੀ ਰਾਤ ਪਿੰਡ ਨਾਗੋਕੇ ਵਿਖੇ ਇੱਕ ਬਜ਼ੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕਰਮ ਕੌਰ ਉਮਰ ਤਕਰੀਬਨ 60 ਸਾਲ ਪਤਨੀ ਮਹਿੰਦਰ ਸਿੰਘ ਕਰੰਟ ਦੀ ਲਪੇਟ 'ਚ ਆ ਗਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੇ ਪੁੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਰਾਤ ਨੂੰ ਬਲਬ ਜਗਾਉਣ ਉੱਠੀ ਸੀ ਤੇ ਤਾਰ ਨੰਗੀ ਹੋਣ ਕਾਰਨ ਕਰੰਟ ਲੱਗ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।

Posted By: Amita Verma