v> ਪ੍ਰਤਾਪ ਸਿੰਘ, ਤਰਨਤਾਰਨ : ਕਸਬਾ ਚੋਹਲਾ ਸਾਹਿਬ ਵਿਖੇ ਕਿਸੇ ਕੰਪਨੀ ਦਾ ਨਕਲੀ ਮਾਰਕਾ ਲਗਾ ਕੇ ਬਿਜਲੀ ਦੀ ਤਾਰ ਵੇਚਣ ਵਾਲੇ ਦੁਕਾਨਦਾਰ ਦੇ ਖ਼ਿਲਾਫ਼ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 10 ਬੰਡਲ ਨਕਲੀ ਮਾਰਕਾ ਲੱਗੀ ਬਿਜਲੀ ਦੀ ਤਾਰ ਵੀ ਬਰਾਮਦ ਕਰ ਲਈ ਗਈ ਹੈ।

ਆਈਕੋਨ ਕੰਪਨੀ ਦੇ ਮੈਨੇਜਰ ਪਤਲ ਕੁਮਾਰ ਵਾਸੀ ਲੋਧੀ ਕਲੋਨੀ ਨਿਊ ਦਿੱਲੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਸਤਬੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਰੂੜੀਵਾਲਾ ਕਸਬਾ ਚੋਹਲਾ ਸਾਹਿਬ 'ਚ ਸੰਧੂ ਇਲਕੈਟ੍ਰਿਸ਼ਨ ਨਾਮਕ ਦੁਕਾਨ 'ਤੇ ਉਨ੍ਹਾਂ ਦੀ ਕੰਪਨੀ ਦਾ ਨਕਲੀ ਮਾਰਕਾ ਲਗਾ ਕੇ ਬਿਜਲੀ ਦੀ ਤਾਰ ਵੇਚਦਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 10 ਬੰਡਲ ਤਾਰ ਬਰਾਮਦ ਕੀਤੇ ਗਏ ਹਨ ਅਤੇ ਚੋਹਲਾ ਸਾਹਿਬ ਸਾਹਿਬ ਥਾਣੇ 'ਚ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Posted By: Seema Anand