ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਵਾਇਰਲ ਵੀਡੀਓ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਹੋਈ ਕਾਰਵਾਈ ਦੌਰਾਨ ਮੁਅੱਤਲ ਕੀਤੇ ਥਾਣਾ ਮੁਖੀ ਦੇ ਹੱਕ 'ਚ ਵਿਧਾਨ ਸਭਾ ਹਲਕਾ ਪੱਟੀ ਦੀਆਂ 40 ਪੰਚਾਇਤਾਂ ਨਿੱਤਰ ਆਈਆਂ ਹਨ। ਕਸਬਾ ਹਰੀਕੇ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਸੁਖਵਿੰਦਰ ਸਿੰਘ ਉਬੋਕੇ ਅਤੇ ਸਰਪੰਚ ਬਲਦੇਵ ਸਿੰਘ ਬੁਰਜ ਪੂਹਲਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਬੀਤੀ 26 ਜੁਲਾਈ ਨੂੰ ਕੁਝ ਲੋਕਾਂ ਵੱਲੋਂ ਥਾਣਾ ਮੁਖੀ ਹਰੀਕੇ 'ਤੇ ਜੋ ਕੇਸਾਂ ਦੀ ਬੇਅਦਬੀ ਕਰਨ ਦੇ ਦੋਸ਼ ਲਗਾਏ ਹਨ, ਉਹ ਨਿਰਆਧਾਰ ਹਨ।

ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਗਾਇਆ ਕਿ ਸੱਤਪਾਲ ਸਿੰਘ ਇਕ ਜਰਾਇਮ ਪੇਸ਼ਾ ਵਿਅਕਤੀ ਹੈ ਜੋ ਲੋਕਾਂ ਨੂੰ ਉਕਸਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭੜਕਾ ਰਿਹਾ ਹੈ। ਇਸ ਦਾ ਭਰਾ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ 'ਚ ਜੇਲ੍ਹ ਕੱਟ ਚੁੱਕਾ ਹੈ। ਵਾਇਰਲ ਵੀਡੀਓ ਸਬੰਧੀ ਉਨ੍ਹਾਂ ਕਿਹਾ ਕਿ ਹੀਰਾ ਸਿੰਘ ਪਹਿਲਾਂ ਹੀ ਸਿਰ ਤੋਂ ਮੋਨਾ ਹੈ ਤੇ ਨਾ ਹੀ ਇਸ ਨੇ ਅੰਮ੍ਰਿਤਪਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਐੱਸਐੱਸਪੀ ਤਰਨਤਾਰਨ ਧਰੁਵ ਦਹੀਆ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਥਾਣਾ ਮੁਖੀ ਜੋ ਕਿ ਖ਼ੁਦ ਗੁਰਸਿੱਖ ਹੈ ਕਦੇ ਵੀ ਕਿਸੇ ਦੇ ਕੇਸ ਕਤਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਥਾਣਾ ਮੁਖੀ ਨੂੰ ਬਹਾਲ ਕੀਤਾ ਜਾਵੇ।

ਇਸ ਮੌਕੇ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸਰਪੰਚ ਰੋਸ਼ਨ ਲਾਲ ਚੌਧਰੀ, ਪ੍ਰਤਾਪ ਸਿੰਘ ਠੱਠੀਆਂ, ਚੇਅਰਮੈਨ ਸ਼ਵਿੰਦਰ ਸਿੰਘ ਰੱਤਾ ਗੁੱਦਾ, ਗੁਰਨਾਮ ਸਿੰਘ ਬੂਹ ਹਵੇਲੀਆਂ, ਸਰਪੰਚ ਨਰਿੰਦਰ ਸਿੰਘ ਚੂਸਲੇਵੜ੍ਹ, ਸਰਪੰਚ ਹਰਚੰਦ ਸਿੰਘ ਨਦੋਹਰ, ਸਰਪੰਚ ਸੇਵਾ ਸਿੰਘ ਜਿੰਦਾਂਵਾਲਾ, ਮਨਜੀਤ ਸਿੰਘ ਮਰਹਾਣਾ, ਜੁਗਿੰਦਰਪਾਲ ਵੇਦੀ, ਸਰਪੰਚ ਸੁਖਵਿੰਦਰ ਸਿੰਘ ਨੱਥੂਪੁਰ, ਸਰਪੰਚ ਰਾਜਵਿੰਦਰ ਸਿੰਘ ਰੂੜੀਵਾਲਾ, ਸਰਪੰਚ ਨਿਸ਼ਾਨ ਸਿੰਘ ਜੌਣੇਕੇ, ਸਰਪੰਚ ਸਰਦੂਲ ਸਿੰਘ ਸਭਰਾ, ਸਰਪੰਚ ਕੁਲਦੀਪ ਸਿੰਘ ਬੂਹ, ਸਰਪੰਚ ਮਨਜੀਤ ਸਿੰਘ ਕਿੜੀਆਂ, ਸਰਪੰਚ ਜੰਬਰ ਸਿੰਘ ਪ੍ਰਿੰਗੜੀ, ਸਰਪੰਚ ਲਖਵਿੰਦਰ ਸਿੰਘ ਤੁੰਗ, ਨੰਬਰਦਾਰ ਬੀਰਾ ਸਿੰਘ ਅਲੀਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਅਲੀਪੁਰ, ਸਰਪੰਚ ਨਰਿੰਦਰ ਸਿੰਘ ਜੋਤੀ ਸ਼ਾਹ, ਮੰਗਲ ਸਿੰਘ ਸਭਰਾ, ਹਰਭੇਜ ਸਿੰਘ ਬੱਬਾ ਬੁਰਜ, ਬਲਬੀਰ ਸਿੰਘ ਪ੍ਰਿੰਗੜੀ, ਸਰਪੰਚ ਅਮਰਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਪਹਿਲਵਾਨ, ਨੌਜਵਾਨ ਕਾਂਗਰਸੀ ਆਗੂ ਸੁਰਿੰਦਰ ਮਲਹੋਤਰਾ, ਗੁਰਦੇਵ ਸਿੰਘ ਮੈਂਬਰ, ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਹਰੀਕੇ, ਸੁਖਪਾਲ ਸਿੰਘ ਔਲਖ, ਦਵਿੰਦਰ ਸਿੰਘ ਬੁਰਜ, ਸੁਖਪਾਲ ਸਿੰਘ ਮੱਤਾ, ਮੁਖਤਿਆਰ ਸਿੰਘ ਬੂਹ, ਭੁਪਿੰਦਰ ਸਿੰਘ ਠੱਠੀਆਂ, ਜਗਦੀਸ਼ ਸਿੰਘ ਰੂੜੀਵਾਲਾ ਅਤੇ ਬਲਬੀਰ ਸਿੰਘ ਪ੍ਰਿੰਗੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

Posted By: Seema Anand