ਗੁਰਬਰਿੰਦਰ ਸਿੰਘ, ਫਤਿਆਬਾਦ : ਪਿੰਡ ਖਵਾਸਪੁਰ ਵਿਖੇ ਲੋਹੜੀ ਵਾਲੇ ਦਿਨ ਪਤੰਗ ਕੱਟਣ ਨੂੰ ਲੈ ਕੇ ਹੋਇਆ ਤਕਰਾਰ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਿਆ, ਜਦੋਂ ਇਕ ਧਿਰ ਵੱਲੋਂ ਕਥਿਤ ਤੌਰ 'ਤੇ ਗੋਲੀ ਚਲਾ ਦਿੱਤੀ ਗਈ ਜੋ ਕਿ ਵਿਅਕਤੀ ਦੇ ਮੋਢੇ 'ਤੇ ਜਾ ਲੱਗੀ। ਮੌਕੇ 'ਤੇ ਪਹੁੰਚੀ ਫਤਿਆਬਾਦ ਚੌਂਕੀ ਦੀ ਪੁਲਿਸ ਨੇ ਇਕ ਦਰਜਨ ਦੇ ਕਰੀਬ ਹਮਲਾਵਰਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਖਤਾਰ ਸਿੰਘ ਪੱਤਰ ਅਜੀਤ ਸਿੰਘ ਵਾਸੀ ਖਵਾਸਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਲੋਹੜੀ ਵਾਲੇ ਦਿਨ ਉਸਦੇ ਲੜਕੇ ਬਲਜੀਤ ਸਿੰਘ ਅਤੇ ਗੁਰਦੇਵ ਸਿੰਘ ਆਪਣੇ ਹੋਰ ਸਾਥੀ ਦੇਵ ਸਿੰਘ ਉਰਫ ਗੋਰੂ ਪੁੱਤਰ ਸੁਖਦੇਵ ਸਿੰਘ ਨਾਲ ਪਤੰਗਬਾਜ਼ੀ ਕਰ ਰਹੇ ਸਨ। ਜਦੋਂਕਿ ਮਨਪ੍ਰਰੀਤ ਸਿੰਘ ਮੰਨਾ ਵੀ ਆਪਣੇ ਘਰ ਦੀ ਛੱਤ 'ਤੇ ਪਤੰਗਾਂ ਉਡਾ ਰਿਹਾ ਰਿਹਾ ਸੀ। ਬਲਜੀਤ ਸਿੰਘ ਵੱਲੋਂ ਮਨਪ੍ਰਰੀਤ ਦੀ ਪਤੰਗ ਕੱਟਣ ਨੂੰ ਲੈ ਕੇ ਤਕਰਾਰ ਹੋਇਆ ਅਤੇ ਮਨਪ੍ਰਰੀਤ ਸਿੰਘ ਉਨਾਂ੍ਹ ਦੇ ਘਰ ਅੱਗੇ ਆ ਕੇ ਗਾਲੀ ਗਲੋਚ ਕਰਨ ਲੱਗਾ। ਉਨਾਂ੍ਹ ਨੇ ਸਮਝਾ ਕੇ ਵਾਪਸ ਘਰ ਭੇਜ ਦਿੱਤਾ ਅਤੇ ਆਪਣੇ ਲੜਕਿਆਂ ਨੂੰ ਵੀ ਘਰ ਲੈ ਆਏ। ਅਗਲੇ ਦਿਨ ਸ਼ਾਮ ਕਰੀਬ ਸਾਢੇ 7 ਵਜੇ ਦੇਵ ਸਿੰਘ ਅਤੇ ਅੰਮਿ੍ਤਪਾਲ ਸਿੰਘ ਉਰਫ ਵਿਜੇ ਪੁੱਤਰ ਬਲਵਿੰਦਰ ਸਿੰਘ ਜੋ ਨਿੱਜੀ ਕੰਮ ਤੋਂ ਘਰ ਆ ਰਹੇ ਸੀ ਨੂੰ ਗੁਰਦੁਆਰਾ ਸਾਹਿਬ ਕੋਲ ਮਨਪ੍ਰਰੀਤ ਸਿੰਘ ਨੇ ਆਪਣੇ ਸਾਥੀਆਂ ਸਣੇ ਘੇਰ ਲਿਆ। ਅੰਮਿ੍ਤਪਾਲ ਸਿੰਘ ਉਥੋਂ ਭੱਜ ਨਿਕਲਿਆ ਤੇ ਉਸ ਨੂੰ ਦੱਸਿਆ ਕਿ ਮੰਨੇ ਹੁਰੀਂ ਗੋਰੂ ਨੂੰ ਸੱਟਾਂ ਲਗਾਉਣ ਦੀ ਤਿਆਰੀ ਵਿਚ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਅੰਮਿ੍ਤਪਾਲ ਨੂੰ ਨਾਲ ਲੈ ਕੇ ਦੇਵ ਸਿੰਘ ਗੋਰੂ ਨੂੰ ਬਚਾਉਣ ਲਈ ਗਿਆ ਅਤੇ ਰੋਕਣ 'ਤੇ ਮਨਪ੍ਰਰੀਤ ਸਿੰਗ ਨੇ ਆਪਣੇ ਸਾਥੀ ਕੋਲੋਂ ਪਿਸਤੋਲ ਲੈ ਕੇ ਉਸ ਉੱਪਰ ਗੋਲੀ ਚਲਾ ਦਿੱਤੀ। ਉਸ ਨੇ ਹੇਠਾਂ ਬੈਠ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਗੋਲੀ ਉਸਦੇ ਸਾਥੀ ਸਕੱਤਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਸੱਜੇ ਮੋਢੇ ਹੇਠਾਂ ਜਾ ਲੱਗੀ। ਜਿਸ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ 'ਤੇ ਜੋਬਨਪ੍ਰਰੀਤ ਸਿੰਘ ਪੁੱਤਰ ਅਮਰੀਕ ਸਿੰਘ, ਗਗਨ, ਰਮਨ ਪੁੱਤਰ ਬਲਜੀਤ ਸਿੰਘ, ਜਸ਼ਨਪ੍ਰਰੀਤ ਸਿੰਘ ਪੁੱਤਰ ਸਵਰਨ ਸਿੰਘ, ਮਨਪ੍ਰਰੀਤ ਸਿੰਘ ਮੰਨਾ ਪੁੱਤਰ ਪ੍ਰਤਾਪ ਸਿੰਘ, ਫਤਹਿ ਸਿੰਘ ਪੁੱਤਰ ਗੁਰਨਾਮ ਸਿੰਘ, ਬੋਨੂੰ ਪੁੱਤਰ ਰਾਮੂ ਵਾਸੀ ਖਵਾਸਪੁਰ ਤੋਂ ਇਲਾਵਾ 5-6 ਅਣਪਛਾਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਨਾਂ੍ਹ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।