ਪੱਤਰ ਪੇ੍ਰਰਕ, ਫਤਿਆਬਾਦ : ਚੌਂਕੀ ਫਤਿਆਬਾਦ ਦੀ ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਦੀ ਚਾਲੂ ਭੱਠੀ, ਲਾਹਣ ਤੇ ਹੋਰ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।, ਜਦੋਂਕਿ ਸ਼ਰਾਬ ਕੱਢਣ ਵਾਲਾ ਮੁਲਜ਼ਮ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ, ਜਿਸ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਏਐੇੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੂੰ ਸੂਚਨਾ ਮਿਲੀ ਸੀ ਕਿ ਭਗਵੰਤ ਸਿੰਘ ਉਰਫ ਮੰਤਾ ਪੁੱਤਰ ਦੇਵਾ ਸਿੰਘ ਵਾਸੀ ਵੇਂਈਪੁਈਂ ਘਰ ਵਿਚ ਨਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਅਧਾਰ 'ਤੇ ਉਨਾਂ੍ਹ ਨੇ ਛਾਪੇਮਾਰੀ ਕੀਤੀ ਤਾਂ ਸ਼ਰਾਬ ਦੀ ਚਾਲੂ ਭੱਠੀ, 25 ਕਿੱਲੋ ਲਾਹਣ, ਬਾਲਟਾ, ਬਾਲਟੀ, ਖਾਲ੍ਹੀ ਬੋਤਲ, ਗੈਸ ਸਿਲੰਡਰ ਆਦਿ ਸਾਮਾਨ ਬਰਾਮਦ ਕਰਕੇ ਕਬਜ਼ੇ 'ਚ ਲੈ ਲਿਆ, ਜਦੋਂਕਿ ਭਗਵੰਤ ਸਿੰਘ ਜਿਸ ਨੂੰ ਆਬਕਾਰੀ ਐਕਟ ਦੇ ਤਹਿਤ ਨਾਮਜਦ ਕਰ ਲਿਆ ਗਿਆ ਹੈ, ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।