ਪੱਤਰ ਪੇ੍ਰਰਕ, ਭਿੱਖੀਵਿੰਡ : ਪਿੰਡ ਸੁੱਗਾ ਵਿਖੇ ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਬਲਜੀਤ ਕੌਰ ਵੱਲੋਂ ਸਮਾਜ ਸੇਵੀ ਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨਰਬੀਰ ਸਿੰਘ ਸੁੱਗਾ, ਗੁਰਫਤਿਹ ਸਿੰਘ, ਭਗਵੰਤ ਸਿੰਘ, ਸਰਪੰਚ ਸੁਖਵੰਤ ਸਿੰਘ ਸਮੇਤ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਦਿਨਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਅਖੀਰਲੇ ਦਿਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿਵਲ ਸਰਜਨ ਡਾ. ਸੀਮਾ, ਸੀਐੱਚਸੀ ਸੁਰਸਿੰਘ ਦੇ ਸੀਨੀਅਰ ਮੈਡੀਕਲ ਅਫ਼ਸਰ ਸੁਧੀਰ ਅਰੋੜਾ, ਡਾ. ਦੇਸ ਰਾਜ ਆਦਿ ਨੂੰ ਡਿਪਟੀ ਡਾਇਰੈਕਟਰ ਬਲਜੀਤ ਕੌਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮੈਡੀਕਲ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਸਹਿਯੋਗ ਕਰਨ ਵਾਲੇ ਸਮਾਜ-ਸੇਵੀ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਡਿਪਟੀ ਡਾਇਰੈਕਟਰ ਬਲਜੀਤ ਕੌਰ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਭਵਿੱਖ 'ਚ ਵੀ ਅਜਿਹੇ ਸਿਹਤ ਮੇਲੇ ਲਗਦੇ ਰਹਿਣੇ ਚਾਹੀਦੇ ਹਨ, ਤਾਂ ਜੋ ਗ਼ਰੀਬ ਤੇ ਬੇਸਹਾਰਾ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੁਵਿਧਾਵਾਂ ਆਸਾਨੀ ਨਾਲ ਮਿਲ ਸਕਣ ਤਾਂ ਜੋ ਨਰੋਏ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਡਾਕਟਰ ਅਮਨਦੀਪ ਧੰਜੂ, ਡਾ. ਪੋ੍ਮੀ ਮਹਿਤਾ, ਸਰਪੰਚ ਨਰਿੰਦਰ ਸਿੰਘ ਕਲਸੀਆ, ਪਹਿਲਵਾਨ ਹਰਦੀਪ ਸਿੰਘ ਭਿੱਖੀਵਿੰਡ, ਨੰਬਰਦਾਰ ਚਮਕੌਰ ਸਿੰਘ ਸੁੱਗਾ, ਨਰਬੀਰ ਸਿੰਘ ਸੁੱਗਾ, ਗੁਰਫਤਿਹ ਸਿੰਘ ਬੁੱਟਰ, ਭਗਵੰਤ ਸਿੰਘ, ਯਾਦਵਿੰਦਰ ਗਿੱਲ, ਸੇਵਕ ਸਿੰਘ ਧੁੰਨ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।