ਪ੍ਰਤਾਪ ਸਿੰਘ, ਤਰਨਤਾਰਨ : ਕਰਫਿਊ ਦੌਰਾਨ ਵੀ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਜਿਸ ਦੀ ਮਿਸਾਲ ਤਰਨਤਾਰਨ ਦੇ ਮੁੱਖ ਮਾਰਗ ਤੋਂ ਮਿਲਦੀ ਹੈ। ਜਿਥੇ ਡੇਅਰੀ ਤੋਂ ਦੁੱਧ ਲੈਣ ਕੇ ਆ ਰਹੀਆਂ ਲੜਕੀਆਂ ਕੋਲੋਂ ਮੋਟਰਸਾਈਕਲ ਸਵਾਰ ਆਈ ਫੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਬਲਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਦਸ਼ਮੇਸ਼ ਕਲੋਨੀ ਤਰਨਤਾਰਨ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਪ੍ਰੀਆ ਪੁੱਤਰੀ ਅਮਰਜੀਤ ਸਿੰਘ ਦੇ ਨਾਲ ਫੌਜੀ ਡੇਅਰੀ ਤਰਨਤਾਰਨ ਤੋਂ ਦੁੱਧ ਲੈ ਕੇ ਪੈਦਲ ਘਰ ਆ ਰਹੀਆਂ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਦੋ ਅਣਪਛਾਤੇ ਨੌਜਵਾਨ ਆਏ। ਜਿਨ੍ਹਾਂ ਨੇ ਆਉਂਦਿਆਂ ਹੀ ਉਸ ਕੋਲੋ ਕਾਲੇ ਰੰਗ ਦਾ ਆਈ ਫੋਨ 11 ਖੋਹ ਲਿਆ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਮਨਮੋਹਣ ਸਿੰਘ ਨੇ ਦੱਸਿਆ ਕਿ ਪੁਲਿਸ ਅਣਪਛਾਤਿਆਂ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Posted By: Sarabjeet Kaur