ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਰਾਜ ਮਾਰਗ ਉੱਨੀ ਹਰੀਕੇ ਖਾਲੜਾ ਰੋਡ ਤੋਂ ਅੱਜ ਤੜਕਸਾਰ ਇੱਕ ਨੌਜਵਾਨ ਦੀ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਭਰ ਵਿੱਚ ਸਨਸਨੀ ਫੈਲ ਗਈ। ਨੇੜੇ ਖੜ੍ਹੀ ਕਾਰ ਦੀ ਛਾਣਬੀਣ ਕਰਨ ਤੋਂ ਮਿਲੇ ਪਛਾਣ ਪੱਤਰਾਂ ਤੋਂ ਉਸ ਦੀ ਪਛਾਣ ਅਨੂਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਅਨੂਪ ਸਿੰਘ ਦੇਰ ਰਾਤ ਅੰਮ੍ਰਿਤਸਰ ਤੋਂ ਦਿੱਲੀ ਆਪਣੇ ਕਾਰੋਬਾਰ ਲਈ ਗਿਆ ਸੀ ਜਦਕਿ ਮੌਕੇ 'ਤੇ ਪਹੁੰਚੇ ਐੱਸਪੀ ਡੀ ਜਗਜੀਤ ਸਿੰਘ ਵਾਲੀਆ ਡੀਐੱਸਪੀ ਪੱਟੀ ਕਮਲਪ੍ਰੀਤ ਸਿੰਘ ਸਿੰਘ ਮੰਡ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ ਅੰਮ੍ਰਿਤਸਰ ਤੋਂ ਅਗਵਾ ਕਰਕੇ ਕਤਲ ਤੋਂ ਬਾਅਦ ਇੱਥੇ ਸਾੜ ਦਿੱਤਾ ਗਿਆ ਹੈ ਫਿਰ ਵੀ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਘਟਨਾ ਸਥਾਨ ਤੋਂ ਫਿੰਗਰ ਪ੍ਰਿੰਟ ਲਏ ਜਾ ਰਹੇ ਹਨ ਅਤੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ।

Posted By: Tejinder Thind