ਜਸਪਾਲ ਸਿੰਘ ਜੱਸੀ, ਖੇਮਕਰਨ : ਭਾਰਤ-ਪਾਕਿ ਸਰਹੱਦ ਤੇ 'ਤਾਇਨਾਤ ਬੀਐੱਸਐੱਫ ਦੀ 101 ਬਟਾਲੀਅਨ ਦੇ ਜਵਾਨਾਂ ਨੇ ਖੇਮਕਰਨ ਸੈਕਟਰ ਦੀ ਸਰਹੱਦੀ ਚੌਕੀ ਹਰਭਜਨ ਕੋਲੋਂ ਕੰਡਿਆਲੀ ਤਾਰ ਦੇ ਪਾਰ ਇਕ ਵਿਅਕਤੀ ਨੂੰ ਸ਼ੱਕੀ ਹਾਲਾਤ 'ਚ ਪਾਕਿਸਤਾਨ ਵਾਲੇ ਪਾਸਿਓਂ ਆਉਂਦੇ ਹੋਏ ਕਾਬੂ ਕੀਤਾ ਹੈ। ਬੀਐਸਐਫ ਦੇ ਕਰਮਚਾਰੀਆਂ ਵੱਲੋ ਕੀਤੀ ਗਈ ਪੁੱਛਗਿੱਛ 'ਚ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਰਾਮ ਕਿਸ਼ੋਰ ਪੁੱਤਰ ਹੀਰਾ ਲਾਲ ਉਮਰ ਲਗਪਗ 46/47 ਸਾਲ ਵਾਸੀ ਜ਼ਿਲ੍ਹਾ ਟੀਕਮਗੜ੍ਹ ਮੱਧ ਪ੍ਰਦੇਸ਼ ਵਜੋਂ ਦੱਸੀ ਹੈ। ਉਕਤ ਵਿਅਕਤੀ ਕੋਲੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Posted By: Seema Anand