ਬੱਲੂ ਮਹਿਤਾ, ਪੱਟੀ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਹਰ ਵਰਗ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਤੇ ਦੇਸ਼ 'ਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ 'ਸਵੱਛ ਭਾਰਤ ਮੁਹਿੰਮ' ਨਾਲ ਜਿੱਥੇ ਲੋਕਾਂ 'ਚ ਸਫ਼ਾਈ ਪ੍ਰਤੀ ਰੁੁਚੀ ਵਧੀ, ਉੱਥੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਨਾਲ ਭਰੂਣ ਹੱਤਿਆ ਦਰ 'ਚ ਕਮੀ ਆਈ ਹੈ''। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਿਢੱਲੋਂ ਬੁੱਧੀਜੀਵੀ ਘੱਟ ਗਿਣਤੀ ਸੈੱਲ ਦੇ ਪੰਜਾਬ ਪ੍ਰਧਾਨ ਨੇ ਪੱਟੀ ਵਿਖੇ ਪਦਮ ਕਿਸ਼ੋਰ ਮੰਡਲ ਪ੍ਰਧਾਨ ਪੱਟੀ ਦੀ ਅਗਵਾਈ ਹੇਠ ਹੋਈ ਮੀਟਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨਾਂ੍ਹ ਮੀਟਿੰਗਾਂ ਦਾ ਮੁੱਖ ਉਦੇਸ਼ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨਾ ਹੈ। ਇਸ ਮੌਕੇ ਪੱਟੀ ਮੰਡਲ ਦੇ ਪ੍ਰਧਾਨ ਪਦਮ ਕਿਸ਼ੋਰ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਦੇਸ਼ ਦੇ ਹਰੇਕ ਵਰਗ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕੀਤੇ ਹਨ ਤੇ ਭਵਿੱਖ 'ਚ ਵੀ ਲੋਕਾਂ ਨੂੰ ਭਰਪੂਰ ਸਹੂਲਤਾਂ ਪ੍ਰਦਾਨ ਕਰਨ ਲਈ ਕਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨਾਂ੍ਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਤਰੱਕੀ ਅਤੇ ਆਪਣੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਭਾਜਪਾ ਦੀ ਮੈਂਬਰਸ਼ਿਪ ਭਰ ਕੇ ਪਾਰਟੀ ਦੇ ਮੈਂਬਰ ਬਣਨ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਹੰਸ, ਜਨਰਲ ਸੈਕਟਰੀ ਅਮਰਜੀਤ ਸ਼ਰਮਾ ਝਬਾਲ, ਬੀਬੀ ਸਰਬਜੀਤ ਕੌਰ ਬਾਠ ਸਾਬਕਾ ਪ੍ਰਧਾਨ ਆਲ ਇੰਡੀਆ ਕਿਸਾਨ ਮੋਰਚਾ, ਕੁਲਦੀਪ ਸਿੰਘ ਬੱਬੂ ਮੰਡਲ ਜਨਰਲ ਸੈਕਟਰੀ, ਪਰਮਜੀਤ ਸਿੰਘ, ਬਲਬੀਰ ਸਿੰਘ, ਰਮਨ ਭਾਰਦਵਾਜ, ਮਨਜਿੰਦਰ ਸਿੰਘ ਧੁੰਨਾ ਤੇ ਸੁਖਵੰਤ ਸਿੰਘ ਜ਼ਿਲ੍ਹਾ ਉਪ ਪ੍ਰਧਾਨ, ਜੈ ਕੁੰਵਰ ਯੂਥ ਪ੍ਰਧਾਨ ਨੇ ਕੇਂਦਰ ਦੀਆਂ ਨੀਤੀਆਂ 'ਤੇ ਚਰਚਾ ਕੀਤੀ।

ਇਸ ਮੌਕੇ ਪਦਮ ਕਿਸ਼ੋਰ ਮੰਡਲ ਪ੍ਰਧਾਨ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਤਾਰ ਸਿੰਘ ਸਰਾਫ, ਸ਼ਿਵ ਕੁਮਾਰ, ਰਵਿੰਦਰ ਕੁਮਾਰ ਸੋਨਾ, ਕੁਲਵਿੰਦਰ ਸਿੰਘ ਜ਼ਲਿ੍ਹਾ ਉੱਪ ਪ੍ਰਧਾਨ ਐੱਸਸੀ ਮੋਰਚਾ, ਮਨੀ ਜੈਨ ਜਨਰਲ ਸੈਕਟਰੀ, ਜਤਿੰਦਰ ਖੁਰਾਨਾ ਆਈਟੀ ਸੈੱਲ, ਰੂਪਾ, ਜਤਿੰਦਰ ਬੱਬੂ ਆਦਿ ਹਾਜ਼ਰ ਸਨ।