ਤੇਜਿੰਦਰ ਸਿੰਘ ਬੱਬੂ, ਝਬਾਲ

ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2022 ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿਰੋਧ 'ਚ ਵੀਰਵਾਰ ਨੂੰ ਪੰਜਾਬ ਦੇ ਉੱਪ ਮੰਡਲ ਦਫ਼ਤਰ ਝਬਾਲ ਵਿਖੇ ਰੋਸ ਰੈਲੀ ਕਰ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਾਵਰਕਾਮ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਨਿੱਜੀ ਹੱਥਾਂ ਵਿਚ ਬਿਜਲੀ ਬੋਰਡ ਨਹੀਂ ਜਾਣ ਦੇਣਗੇ ਅਤੇ ਸਰਕਾਰ ਦੇ ਮੁਲਾਜ਼ਮ ਮਾਰੂ ਮਨਸੂਬਿਆਂ ਨੂੰ ਕਦੀ ਵੀ ਸਫਲ ਨਹੀਂ ਹੋਣ ਦੇਣਗੇ।

ਇਸ ਦੌਰਾਨ ਉਨਾਂ੍ਹ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਇਹ ਬਿਜਲੀ ਸੋਧ ਬਿੱਲ ਐਕਟ ਵਾਪਸ ਨਾ ਲਿਆ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮੇਜਰ ਸਿੰਘ ਮੱਲੀਆ ਸਰਕਲ ਪ੍ਰਧਾਨ, ਗੁਰਪਿੰਦਰ ਸਿੰਘ ਰਿੰਕੂ ਸਬ ਡਵੀਜ਼ਨ ਪ੍ਰਧਾਨ, ਬਿਕਰਮਜੀਤ ਸਿੰਘ ਰੰਧਾਵਾ, ਦਲਜੀਤ ਸਿੰਘ ਕੋਟ, ਮਦਨ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਖੈਰਦੀ, ਜੇਈ ਭੁਪਿੰਦਰ ਸਿੰਘ, ਜੇਈ ਦਿਲਬਾਗ ਸਿੰਘ, ਜੇਈ ਸਤਪਿੰਦਰ ਸਿੰਘ, ਕੁਲਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ।