ਬੱਲੂ ਮਹਿਤਾ, ਪੱਟੀ : 1984 ਨਸ਼ਲਕੁਸ਼ੀ ਜਿਸ ਨੂੰ ਦਿੱਲੀ ਦੰਗਿਆਂ ਦਾ ਨਾਂ ਦਿੱਤਾਂ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਅੱਜ ਵਿਸ਼ੇਸ਼ ਤੌਰ ਤੇ ਪੱਟੀ ਪੁੱਜੇ ਜਿੱਥੇ ਉਨ੍ਹਾਂ ਨੂੰ ਭਾਈ ਲਾਲੋ ਸਮਾਜ ਸੇਵਾ ਸੰਸਥਾ ਪੱਟੀ ਵੱਲੋਂ ਵਿਸ਼ੇਸ਼ ਸਮਨਾਨ ਦਿੱਤਾ ਗਿਆ। ਇਸ ਮੌਕੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਹੋਣ ਤੇ ਮੈਂ 3 ਨਵੰਬਰ 1984 ਨੂੰ ਐੱਫਆਈਆਰ ਦਰਜ ਕਰਾਈ ਸੀ ਅਤੇ 26 ਨਵੰਬਰ ਨੂੰ ਮੇਰੇ ਨਾਲ ਧੋਖਾ ਕਰ ਕੇ ਕਾਗਜ਼ ਦੇ ਦਿੱਤਾ ਗਿਆ ਅਤੇ ਅੱਜ 34 ਸਾਲ ਬਾਅਦ ਇਸੇ ਕਾਗਜ਼ ਦੇ ਟੁੱਕੜੇ 'ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ।

ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀਂ ਹੋਇਆ। ਅਜੇ ਤਾਂ ਕਮਲਨਾਥ ਅਤੇ ਐੱਚਕੇਐੱਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ। ਉਹ ਵੀ ਬੇਸ਼ੱਕ ਉੱਚ ਅਹੁਦੇ 'ਤੇ ਬੈਠ ਗਿਆ ਹੈ ਪਰ 4 ਦਿਨ ਦਾ ਮਹਿਮਾਨ ਹੈ। ਇਸ ਮੌਕੇ ਫੈਡੇਰਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਸੀਂ 5 ਨਵੰਬਰ 2007 ਨੂੰ ਗੁਰਦੁਆਰਾ ਰਕਾਬ ਗੰਜ ਵਿਖੇ ਅਰਦਾਸ ਕੀਤੀ ਸੀ ਕਿ 1984 ਕਤਲੇਆਮ ਵਿਚ ਬੱਚੇ, ਬਜ਼ੁਰਗਾਂ ਆਦਿ ਨੂੰ ਵੀ ਬਖਸ਼ਿਆਂ ਨਹੀਂ ਗਿਆ। ਅਸਲ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲੇ ਕਿਉਂਕਿ ਉਸ ਵੇਲੇ ਦੀ ਸੈਂਟਰ ਸਰਕਾਰ ਨੇ ਨਸਲਕੁਸ਼ੀ ਕਰਾਈ ਹੈ ਸਾਰੇ ਕਾਨੂੰਨ ਦੇ ਦਾਇਰੇ ਵਿਚ ਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਸਾਫ ਲਈ ਜੰਗ ਜਾਰੀ ਰਹੇਗੀ।

ਇਸ ਮੌਕੇ ਡਾ, ਹਰਜਿੰਦਰ ਸਿੰਘ ਢਿੱਲੋਂ, ਡਾ, ਅਰਵਿੰਦਰਜੀਤ ਸਿੰਘ, ਜਗਦੀਪ ਸਿੰਘ ਪ੍ਰਿੰਸ. ਡਾਂ. ਸਰਬਪ੍ਰੀਤ ਸਿੰਘ, ਡਾ, ਅੰਗਰੇਜ ਸਿੰਘ,ਮਾ. ਗੇਜਾ ਸਿੰਘ, ਵਿਨੋਦ ਕੁਮਾਰ, ਲਾਭ ਸਿੰਘ, ਗੁਰਨਾਮ ਸਿੰਘ ਮਿਨਹਾਲਾ,ਸਤਨਾਮ ਸਿੰਘ, ਹੀਰਾ ਸਿੰਘ, ਦੀਦਾਰ ਸਿੰਘ, ਬਖਸ਼ੀਸ਼ ਸਿੰਘ, ਕੁਲਵਿੰਦਰਪਾਲ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ ਸੱਗੂ, ਕਾਰਜ ਸਿੰਘ, ਦਇਆਂ ਸਿੰਘ, ਦਿਆਲ ਸਿੰਘ, ਜਗਤਾਰ ਸਿੰਘ, ਪ੍ਰੀਤਮ ਸਿੰਘ, ਪ੍ਰੀਤਮ ਸਿੰਘ ਅੇਡ:, ਹਰਬੀਰ ਸਿੰਘ ਗਿੱਲ, ਸੁਰਜੀਤ ਸਿੰਘ ਬਾਠ, ਕਰਨੈਲ ਸਿੰਘ, ਕਰਮਜੀਤ ਸਿੰਘ, ਚਰਨ ਸਿੰਘ, ਆਦਿ ਹਾਜ਼ਰ ਸਨ।

Posted By: Seema Anand