ਜੇਐੱਨਐੱਨ, ਤਰਨਤਾਰਨ : ਪਿੰਡ ਸੰਘਾ ਨਿਵਾਸੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਅÇੰਮ੍ਰਤਧਾਰੀ ਸੁਖਚੈਨ ਸਿੰਘ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਦੀਪਕ ਕੁਮਾਰ ਵੇਰਕਾ ਨੂੰ ਸ਼ਿਕਾਇਤ ਭੇਜੀ ਹੈ, ਜਿਸ ’ਚ ਉਸ ਨੇ ਪਿੰਡ ਦੇ ਡੇਢ ਦਰਜਨ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਫਲ ਤੇ ਸਬਜ਼ੀ ਵੇਚ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਸਦੀ ਪਤਨੀ ਵੀ ਅੰਮ੍ਰਿਤਧਾਰੀ ਹੈ। ਡੇਢ ਮਹੀਨੇ ਪਹਿਲਾਂ ਪਿੰਡ ਦੇ ਡੇਢ ਦਰਜਨ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ, ਹਮਲੇ ਮੌਕੇ ਦੋਸ਼ੀਆਂ ਨੇ ਦਸ ਰਾਊਂਡ ਫਾਇਰ ਵੀ ਕੀਤੇ। ਵਿਰੁੱਧ ਕਰਨ ’ਤੇ ਦੋਸ਼ੀਆਂ ਨੇ ਉਸਦੀ ਦਾੜੀ ਪੁੱਟ ਕੇ ਵਾਲ ਨੋਚੇ ਤੇ ਨਾਲ ਲਏ ਗਏ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ’ਚ ਲਿਖਤ ਸ਼ਿਕਾਇਤ ਦਿੱਤੀ ਗਈ ਪਰ ਸਾਬਕਾ ਸਰਪੰਚ ਨੇ 6 ਅਕਤੂਬਰ ਨੂੰ ਫੈਸਲੇ ਲਈ ਘਰ ਬੁਲਾਇਆ ਕਿਉਂਕਿ ਸਿਆਸੀ ਦਖਲ ’ਤੇ ਪੁਲਿਸ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ। ਸਾਬਕਾ ਸਰਪੰਚ ਦੀ ਮੌਜੂਦਗੀ ’ਚ ਦੋਸ਼ੀਆਂ ਨੇ ਉਸ ਨੂੰ ਗਾਲੀ-ਗਲੋਚ ਕਰਦਿਆਂ ਪਿੰਡ ਛੱਡ ਕੇ ਜਾਣ ਦੀ ਧਮਕੀਆਂ ਦਿੱਤੀਆਂ। ਪੁਲਿਸ ਹੈਲਪਲਾਈਨ ਨੰਬਰ 112 ’ਤੇ ਵੀ ਸ਼ਿਕਾਇਤ ਕੀਤੀ ਗਈ ਪਰ ਥਾਣਾ ਸਦਰ ਤਰਨਤਾਰਨ ਦੇ ਮੁਖੀ ਨੇ ਇਹ ਕਹਿੰਦੇ ਕਾਰਵਾਈ ਤੋਂ ਇਨਕਾਰ ਕਰ ਦਿੱਤਾ ਕਿ ਮੈਡੀਕਲ ਰਿਪੋਰਟ ਅਜੇ ਨਹੀਂ ਮਿਲੀ। ਸੁਖਚੈਨ ਸਿੰਘ ਨੇ ਕਿਹਾ ਕਿ ਉਸ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਦੋਸ਼ੀ ਚਾਹੁੰਦੇ ਹਨ ਕਿ ਉਹ ਪਿੰਡ ਛੱਡ ਕੇ ਚਲਾ ਜਾਵੇ। ਉਧਰ ਥਾਣਾ ਸਦਰ ਮੁਖੀ ਇੰਸਪੈਕਟਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਦੋਸ਼ ਬੇਵਜ੍ਹਾ ਲਾਏ ਗਏ ਹਨ। ਪੁਲਿਸ ਨੂੰ ਅਜੇ ਮੈਡੀਕਲ ਰਿਪੋਰਟ ਨਹੀਂ ਮਿਲੀ।

Posted By: Jatinder Singh