ਬੱਲੂ ਮਹਿਤਾ, ਪੱਟੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਦੇ ਰਿਹਾਇਸ਼ ਹੋਸਟਲ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਬਚਨ ਸਿੰਘ ਲਾਲੀ ਤਰਨਤਾਰਨ ਦੀ ਵਾਰਤਕ ਪੁਸਤਕ 'ਬੰਦਿਆ... ਬੰਦਾ ਬਣ' ਦੀ ਘੁੰਡ ਚੁਕਾਈ ਨਾਲ ਸਬੰਧਿਤ ਸਮਾਗਮ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ ਵੜੈਚ ਨੇ ਸ਼ਿਰਕਤ ਕੀਤੀ। ਉਨਾਂ੍ਹ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ, ਸੁਰਿੰਦਰ ਕੁਮਾਰ ਕੁੰਡਲ ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ, ਬਿਕਰਮਜੀਤ ਸਿੰਘ, ਐਜੂਕੇਸ਼ਨ ਸੈੱਲ ਇੰਚਾਰਜ ਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਸੁਖਬੀਰ ਸਿੰਘ ਕੰਗ ਵਿਸ਼ੇਸੇ ਤੌਰ 'ਤੇ ਸ਼ਾਮਿਲ ਹੋਏ। ਇਸ ਮੌਕੇ ਡਾ. ਇੰਦਰਪ੍ਰਰੀਤ ਧਾਮੀ, ਪਿੰ੍ਸ ਧੁੰਨਾ, ਕੁਲਵੰਤ ਸਿੰਘ ਕਵੀ ਕਾਲੇਕੇ, ਮਲਕੀਤ ਸਿੰਘ ਸੋਚ, ਸਰਬਜੀਤ ਸਿੰਘ ਪੁਰੀ, ਰੋਹਿਤ ਰਫੀ, ਪ੍ਰਰੀਤਪਾਲ ਕੋਮਲ ਆਦਿ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਸਾਹਿਤ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨਾਂ੍ਹ ਕਿਹਾ ਕਿ ਗੁਰਬਚਨ ਸਿੰਘ ਲਾਲੀ ਕੋਲ ਸ਼ਬਦਾਂ ਦਾ ਭੰਡਾਰ, ਕਲਪਨਾ ਦੀ ਉਡਾਰ ਹੈ। ਪਹਿਲਾ ਵੀਂ ਉਹ ਕਈ ਕਿਤਾਬਾਂ ਲੋਕ ਅਰਪਣ ਕਰ ਚੁੱਕੇ ਹਨ। ਉਨਾਂ੍ਹ ਆਏ ਹੋਏ ਸਰੋਤਿਆਂ ਨੂੰ ਸਾਹਿਤ ਨਾਲ ਜੁੜਨ ਲਈ ਪੇ੍ਰਰਦਿਆਂ ਕਿਹਾ ਕਿ ਸ਼ਬਦ ਨਾਲ ਜੁੜਨ 'ਤੇ ਤੁਸੀਂ ਕਦੇ ਵੀ ਇਕੱਲੇ ਤੇ ਕਮਜ਼ੋਰ ਮਹਿਸੂਸ ਨਹੀਂ ਕਰਦੇ। ਗੁਰਬਾਣੀ ਦਾ ਹਵਾਲਾ ਦਿੰਦਿਆ ਉਨਾਂ੍ਹ ਸ਼ਬਦ ਰੂਪੀ ਤਾਕਤ ਬਾਰੇ ਦੱਸਿਆ।

ਇਸ ਦੌਰਾਨ ਉਨਾਂ੍ਹ ਸਮਾਜ ਵਿਚ ਆ ਰਹੀ ਨਿਗਰਾਤਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਨੁੱਖ ਜਿਥੇ ਪਰਿਵਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਪਾਸਾ ਵੱਟ ਰਿਹਾ ਹੈ, ਉਥੇ ਵਾਤਾਵਰਨ ਵਿਚ ਅਤੇ ਧਰਤੀ ਹੇਠਲੇ ਪਾਣੀ ਵਿਚ ਜਹਿਰ ਘੋਲ ਰਿਹਾ ਹੈ। ਉਨਾਂ੍ਹ ਕਿਹਾ ਕਿ ਸਾਨੂੰ ਚਿੰਤਤ ਹੋਣ ਦੀ ਲੋੜ ਹੈ।

ਇਸ ਮੌਕੇ ਲੇਖਕ ਗੁਰਬਚਨ ਸਿੰਘ ਲਾਲੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਤਾਰਨ ਨੇ ਕਿਤਾਬ ਸਬੰਧੀ ਬੋਲਦਿਆਂ ਦੱਸਿਆ ਕਿ ਬੰਦਾ ਸਿੱਖਿਆ ਪ੍ਰਤੀ ਚਿੰਤਤ, ਦੇਸ਼ ਭਗਤ ਬੰਤਾ, ਮਹਿਕਦਾ ਬੰਦਾ, ਹਾਜ਼ਰ ਜਵਾਬ ਬੰਦਾ, ਧਰਮੀ ਅਧਰਮੀ ਬੰਦਾ, ਚੁਗਲਖੋਰ ਬੰਦਾ, ਇਕੱਲਾ ਵਿਚਰਦਾ ਬੰਦਾ ਅਜਿਹੇ ਇਸ ਕਿਤਾਬ ਦੇ ਅੰਸ਼ ਹਨ। ਹਰ ਲਫਜ ਇਸ ਕਿਤਾਬ 'ਚ ਦਿੱਤਾ ਗਿਆ ਹੈ। ਉਨਾਂ੍ਹ ਆਏ ਹੋਏ ਵਿਦਵਾਨਾਂ, ਸਰੋਤਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਵੱਡੀ ਗਿਣਤੀ ਵਿਚ ਪਹੁੰਚੇ ਸਾਹਿਤ ਰਸੀਆਂ ਦੀ ਹਾਜ਼ਰੀ ਨਾਲ ਇਹ ਪੋ੍ਗਰਾਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਨਿਸ਼ਾਨ ਸਿੰਘ ਬੁੱਟਰ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਪਿੰ੍ਸੀਪਲ ਦਲੀਪ ਕੁਮਾਰ, ਸਰਬਦੀਪ ਕੌਰ, ਅਰਵਿੰਦਰ ਸਿੰਘ, ਜਸਲੀਨ ਕੌਰ ਕੈਨੇਡਾ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਲੜਕੇ ਦਾ ਸਮੂਹ ਸਟਾਫ ਹਾਜ਼ਰ ਸੀ।