v> Punjab news ਪੱਤਰ ਪ੍ਰੇਰਕ, ਤਰਨਤਾਰਨ : ਆਪਣੇ ਰਿਸ਼ਤੇਦਾਰਾਂ ਦੀ 13 ਸਾਲਾ ਬਾਲੜੀ ਨਾਲ ਜਬਰ ਜਨਾਹ ਦੀ ਕਥਿਤ ਤੌਰ ’ਤੇ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਵਿਰੁੱਧ ਪੁਲਿਸ ਨੇ ਕੇਸ ਦਰਜ ਕੀਤਾ ਹੈ। ਹਾਲਾਂਕਿ ਉਸ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।

ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਮੇ ਸਹੁਰੇ ਦਾ ਮੁੰਡਾ ਆਪਣੀ ਪਤਨੀ ਸਮੇਤ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ। ਉਸ ਦੀ ਪਤਨੀ ਨੂੰ ਨਾਲ ਲੈ ਕੇ ਉਹ ਆਪਣੀ ਭੈਣ ਨੂੰ ਮਿਲਣ ਲਈ ਚਲੀ ਗਈ। ਪਿੱਛੋਂ ਉਸ ਦੀ 13 ਸਾਲਾ ਦੀ ਲੜਕੀ ਨਾਲ ਉਕਤ ਰਿਸ਼ਤੇਦਾਰ ਨੇ ਜਬਰ ਜਨਾਹ ਦਾ ਯਤਨ ਕੀਤਾ। ਹਾਲਾਂਕਿ ਉਹ ਘਰ ਪਹੁੰਚੀ ਤਾਂ ਮੁਲਜ਼ਮ ਉਨ੍ਹਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਮਹਿਲਾ ਏਐੱਸਆਈ ਬਲਵਿੰਦਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨਾਮਕ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Posted By: Sarabjeet Kaur