ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼: ਬਰਾਮਦਗੀ ਲਈ ਲਿਜਾਏ ਮੁਲਜ਼ਮਾਂ ਨੇ ਛੱਤ ਤੋਂ ਮਾਰੀ ਛੱਤੋਂ ਛਾਲ, ਦੋਵੇਂ ਗੰਭੀਰ ਜ਼ਖ਼ਮੀ!
ਥਾਣਾ ਸਦਰ ਪੱਟੀ ਵਿਚ ਦਰਜ ਅਸਲਾ ਐਕਟ ਦੇ ਕੇਸ ਤਹਿਤ ਫੜੇ ਗਏ ਦੋ ਕਥਿਤ ਮੁਲਜ਼ਮਾਂ ਨੇ ਬਰਾਮਦਗੀ ਕਰਵਾਉਣ ਮੌਕੇ ਘਰਿਆਲਾ ਦੇ ਪੁਰਾਣੇ ਪਟਵਾਰਖਾਨੇ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਦੋਵੇਂ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Publish Date: Sun, 24 May 2026 04:20 PM (IST)
Updated Date: Sun, 24 May 2026 04:25 PM (IST)
ਸਤਨਾਮ ਸਿੰਘ ਚੀਮਾ, ਪੰਜਾਬੀ ਜਾਗਰਣ, ਘਰਿਆਲਾ। ਥਾਣਾ ਸਦਰ ਪੱਟੀ ਵਿਚ ਦਰਜ ਅਸਲਾ ਐਕਟ ਦੇ ਕੇਸ ਤਹਿਤ ਫੜੇ ਗਏ ਦੋ ਕਥਿਤ ਮੁਲਜ਼ਮਾਂ ਨੇ ਬਰਾਮਦਗੀ ਕਰਵਾਉਣ ਮੌਕੇ ਘਰਿਆਲਾ ਦੇ ਪੁਰਾਣੇ ਪਟਵਾਰਖਾਨੇ ਦੀ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਦੋਵੇਂ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਪੁਲਿਸ ਨੇ ਉਕਤ ਦੋਵਾਂ ਵਿਰੁੱਧ ਇਕ ਹੋਰ ਮੁਕਦਮਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਵਿਖੇ 16 ਮਈ ਨੂੰ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਹੋਏ ਮੁਕੱਦਮਾਂ ਨੰਬਰ 81 ’ਚ ਗ੍ਰਿਫਤਾਰ ਕੀਤੇ ਗਏ ਗੁਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਢਿਲਵਾਂ ਨੂੰ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਬਰਾਮਦਗੀ ਲਈ ਏ.ਐੱਸ.ਆਈ. ਪਰਮਜੀਤ ਸਿੰਘ ਘਰਿਆਲਾ ਦੇ ਪੁਰਾਣੇ ਪਟਵਾਰ ਖਾਨੇ ਪੁੱਜੇ ਸਨ।
ਜਿਥੇ ਦੋਵਾਂ ਨੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਡਿਊਟੀ ਵਿਚ ਵਿਘਣ ਪਾਇਆ ਅਤੇ ਫਰਾਰ ਹੋਣ ਲਈ ਪਟਵਾਰ ਖਾਨੇ ਦੀ ਛੱਤ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਕਾਰਨ ਦੋਵੇਂ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰਕੇ ਪੱਟੀ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਉੱਧਰ ਚੌਕੀ ਘਰਿਆਲਾ ਦੇ ਏ.ਐੱਸ.ਆਈ. ਗੱਜਣ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਗੁਰਜਿੰਦਰ ਸਿੰਘ ਅਤੇ ਸਤਨਾਮ ਸਿੰਘ ਵਿਰੁੱਧ ਡਿਊਟੀ ’ਚ ਵਿਘਣ ਪਾਉਣ ਅਤੇ ਫਰਾਰ ਹੋਣ ਦੀ ਕੋਸਿਸ਼ ਕਰਨ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।