ਜੇਐੱਨਐੱਨ, ਤਰਨਤਾਰਨ : ਤਰਨਤਾਰਨ ਦੇ ਪੰਡੋਰੀ ਗੋਲਾ 'ਚ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਵਾਲਾ ਸ਼ਰਾਬ ਤਸਕਰ ਸਤਨਾਮ ਸਿੰਘ ਅੰਮ੍ਰਿਤਸਰ ਦੇਹਾਤੀ ਪੁਲਿਸ ਲਈ ਸਿਰਦਰਦੀ ਬਣਾਇਆ ਹੋਇਆ ਹੈ। ਉਹ ਅਧਿਕਾਰੀਆਂ ਦੇ ਸਾਹਮਣੇ ਵਾਰ-ਵਾਰ ਬਿਆਨ ਬਦਲ ਰਿਹਾ ਹੈ। ਦੋਸ਼ੀ ਖ਼ਿਲਾਫ਼ ਕਿੰਨੇ ਮਾਮਲੇ ਦਰਜ ਹਨ ਤੇ ਉਹ ਕਿੰਨੀ ਦੇਰ 'ਤੋਂ ਪਰਿਵਾਰ ਨਾਲ ਦੇਸੀ ਸ਼ਰਾਬ ਦਾ ਧੰਦਾ ਕਰ ਰਿਹਾ ਹੈ। ਇਸ ਦੀ ਸਪੱਸ਼ਟ ਜਾਣਕਾਰੀ ਲਈ ਪੁਲਿਸ ਦੇ ਹੱਥ ਹੁਣ ਤਕ ਨਹੀਂ ਲੱਗੀ ਹੈ। ਇਸ ਦਾ ਕਾਰਨ ਇਹ ਹੈ ਕਿ ਦੋਸ਼ੀ ਇੰਨਾ ਸ਼ਾਤਿਰ ਹੈ ਕਿ ਉਹ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਦੇ ਰਿਹਾ ਹੈ। ਹੁਣ ਅੰਮ੍ਰਿਤਰ ਦੇਹਾਤੀ ਪੁਲਿਸ ਨੇ ਤਰਨਤਾਰਨ ਦੇ ਸਦਰ ਥਾਣੇ 'ਚ ਦੋਸ਼ੀ ਦਾ ਰਿਕਾਰਡ ਮੰਗਵਾਇਆ ਹੈ। ਥਾਣਾ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਰੁਝੇਵੇਂ ਕਾਰਨ ਹੁਣ ਤਕ ਸਤਨਾਮ ਦੀ ਜਾਂਚ ਨਹੀਂ ਹੋ ਪਾ ਰਹੀ ਹੈ।

ਪੁਲਿਸ ਮੁਤਾਬਕ ਦੋਸ਼ੀ ਸਤਨਾਮ ਸਿੰਘ ਬੀਤੇ 24 ਘੰਟਿਆਂ 'ਚ ਪੁਲਿਸ ਨੂੰ ਇਹੀ ਦੱਸ ਰਿਹਾ ਹੈ ਕਿ ਉਸ ਖ਼ਿਲਾਫ਼ ਸ਼ਰਾਬ ਤਸਕਰੀ ਜਾਂ ਫਿਰ ਐੱਨਡੀਪੀਐੱਸ ਐਕਟ ਦਾ ਕੋਈ ਮਾਮਲਾ ਦਰਜ ਨਹੀਂ ਹੈ। ਦੂਜੇ ਪਾਸੇ ਦੋਸ਼ੀ ਖ਼ੁਦ 'ਤੇ ਤਿੰਨ ਮਾਮਲੇ ਦਰਜ ਹੋਣ ਦੀ ਗੱਲ ਕਰਦਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਕਾਫ਼ੀ ਸਾਲਾਂ ਤੋਂ ਆਪਣੇ ਪਿਤਾ ਹਰਜੀਤ ਸਿੰਘ ਤੇ ਭਰਾ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਨਾਲ ਮਿਲ ਕੇ ਸ਼ਰਾਬ ਬਣਾਉਣ ਦਾ ਕਾਰੋਬਾਰ ਕਰ ਰਿਹਾ ਹੈ। ਦੋਸ਼ੀ ਨੇ ਪੁੱਛਗਿੱਛ 'ਚ ਦੱਸਿਆ ਕਿ ਸ਼ਮਸ਼ੇਰ ਸਿੰਘ ਤੇ ਇਕ ਤੇ ਪਿਤਾ 'ਤੇ ਸ਼ਰਾਬ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। ਥਾਣਾ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਤੇ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

Posted By: Ravneet Kaur