ਬੱਲੂ ਮਹਿਤਾ, ਪੱਟੀ

ਪੈਨਸ਼ਨਰਾਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਦੀਆਂ ਕਈ ਉਦਾਹਰਣਾਂ ਪੇਸ਼ ਕਰਦਿਆਂ ਪੈਨਸ਼ਨਰ ਆਗੂ ਜੋਧਬੀਰ ਸ਼ਰਮਾ ਨੇ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਤੇ ਆਖਿਆ ਕਿ ਸਰਕਾਰ ਪੈਨਸ਼ਨਰਾਂ ਨੂੰ ਪਰਾਏ/ਪ੍ਰਦੇਸੀ ਨਾ ਸਮਝੇ, ਸਗੋਂ ਉਨਾਂ੍ਹ ਦੀ ਉਮਰ ਅਨੁਭਵ ਤੇ ਸਿਆਣਪ ਨੂੰ ਮਦੇਨਜ਼ਰ ਰੱਖਦਿਆਂ ਉਨਾਂ੍ਹ ਨਾਲ ਪਿਆਰ, ਸਤਿਕਾਰ ਅਤੇ ਹਮਦਰਦੀ ਨਾਲ ਪੇਸ਼ ਆਏ। ਉਨਾਂ੍ਹ ਦੀਆਂ ਸਮੱਸਿਆਵਾਂ ਦੀ ਮੁੱਢਲੇ ਆਧਾਰ 'ਤੇ ਸੁਣਵਾਈ ਕਰ ਕੇ ਉਨਾਂ੍ਹ ਦੇ ਮਸਲੇ ਜਲਦੀ ਹੱਲ ਕਰਨ ਦਾ ਯਤਨ ਕਰੇ। ਪੈਨਸ਼ਨਰ ਆਗੂ ਨੇ ਰੋਸ ਭਰੀ ਸੁਰ 'ਚ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨਰਾਂ ਨੂੰ ਆਮ ਮੁਲਾਜ਼ਮਾਂ ਵਾਂਗ 2.59 ਦੇ ਗੁਣਾਂਕ ਦਾ ਵਾਧਾ ਨਹੀਂ ਦਿੱਤਾ ਗਿਆ।

ਜਨਵਰੀ 2016 ਤੋਂ ਸਾਢੇ 5 ਸਾਲ ਦੇ ਬਕਾਏ ਬਾਰੇ ਸਰਕਾਰ ਦੀ ਚੁੱਪੀ ਤੇ ਬੇਰੁਖੀ ਤੋਂ ਪੈਨਸ਼ਨਰਾਂ ਨੂੰ ਸ਼ੱਕ ਹੈ ਕਿ ਕੁਝ ਪੈਨਸ਼ਨਰ ਸਾਥੀ ਸ਼ਾਇਦ ਜੀਉਂਦੇ ਜੀਅ ਇਹ ਬਕਾਇਆ ਲੈ ਵੀ ਨਹੀਂ ਸਕਣਗੇ। ਕੈਸ਼ਲੈੱਸ ਮੈਡੀਕਲ ਸਹੂਲਤ ਦੇਣ ਦੀ ਪ੍ਰਮੁੱਖ ਮੰਗ ਮੰਨਣ ਲਈ ਕੋਈ ਸਿਆਸਤਦਾਨ ਵਿਚਾਰ ਜਾਂ ਸਹਿਯੋਗ ਨਹੀਂ ਕਰ ਰਿਹਾ। ਸਰਕਾਰ ਵੱਲੋਂ ਪੈਨਸ਼ਨਰਾਂ ਪ੍ਰਤੀ ਬੇਧਿਆਨੀ ਅਤੇ ਅਣਸੁਣਿਆ ਕਰਨ ਦੀ ਨਿਖੇਧੀ ਕਰਦਿਆਂ ਉਨਾਂ੍ਹ ਕਿਹਾ ਕਿ ਇਸ ਤਰ੍ਹਾਂ ਤਾਂ ਪਰਾਇਆਂ/ਪਰਦੇਸੀਆਂ ਨਾਲ ਵੀ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਉਨਾਂ੍ਹ ਕਿਹਾ ਕਿ ਉਹ ਤਾਂ ਆਪਣੇ ਜੀਵਨ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਦਾ ਸਿਖਰ ਹੋਣ ਮੌਕੇ ਤਨਦੇਹੀ ਨਾਲ ਆਪਣੀ ਚੜ੍ਹਦੀ ਕਲਾ ਵਾਲਾ ਜੀਵਨ ਸਰਕਾਰ ਤੇ ਸਮਾਜ ਦੀ ਭਰਪੂਰ ਸੇਵਾ ਵਿਚ ਲਗਾਇਆ ਹੈ। ਦੇਸ਼ ਤੇ ਸਮਾਜ ਦੀ ਭਲਾਈ ਤੇ ਤਰੱਕੀ ਲਈ ਬਣਦਾ ਯੋਗਦਾਨ ਪਾਇਆ ਹੈ। ਉਨਾਂ੍ਹ ਜ਼ੋਰ ਦੇ ਕੇ ਦੁਹਰਾਇਆ ਕਿ ਪੈਨਸ਼ਨਰਜ਼ ਲੰਮਾ ਸਮਾਂ ਸਰਕਾਰ ਤੇ ਸਮਾਜ ਦੀ ਸੇਵਾ ਕਰਨ ਉਪਰੰਤ ਸੇਵਾਮੁਕਤ ਹੋਣ 'ਤੇ ਪੈਨਸ਼ਨ ਦੇ ਰੂਪ ਵਿਚ ਸਰਕਾਰ ਵੱਲੋਂ ਮਿਲਣ ਵਾਲੇ ਗੁਜ਼ਾਰਾ ਭੱਤਾ ਪ੍ਰਰਾਪਤ ਕਰ ਕੇ ਆਪਣਾ ਬੁਢਾਪਾ ਬਿਤਾਉਂਦੇ ਹਨ। ਉਮਰ ਦੇ ਇਸ ਪੜਾਅ 'ਤੇ ਉਹ ਸਨਮਾਨ ਨਾਲ ਜੀਵਨ ਜਿਊਣ ਲਈ ਵਧੇਰੇ ਧਿਆਨ ਤੇ ਸਹਾਇਤਾ ਲੋਚਦੇ ਹਨ। ਪਰ ਸਰਕਾਰ ਤੇ ਸਮਾਜ ਵੱਲੋਂ ਲੋੜੀਂਦਾ ਸਹਿਯੋਗ ਨਾ ਮਿਲਣ ਕਾਰਨ ਉਨਾਂ੍ਹ ਦਾ ਬੁਢਾਪਾ ਦਿਨ-ਕੱਟੀ ਬਣ ਕੇ ਰਹਿ ਜਾਂਦਾ ਹੈ।

ਮੈਡੀਕਲ ਬਿੱਲਾਂ ਦੀ ਪੂਰਤੀ ਲਈ ਆਉਣ ਵਾਲੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕੁਝ ਬਜੁਰਗ ਪੈਨਸ਼ਨਰ ਆਪਣੇ ਡਾਕਟਰੀ ਖਰਚੇ ਦੀ ਪੂਰਤੀ ਲਈ ਬਿੱਲ ਫਾਈਲ ਹੀ ਨਹੀਂ ਭੇਜਦੇ। ਸਬੰਧਿਤ ਡੀਡੀਓ ਦਫ਼ਤਰ ਤੋਂ ਡਿਸਪੈਚ ਨੰਬਰ ਲਗਵਾ ਕੇ ਪੈਨਸ਼ਨਰਜ਼ ਆਪਣੇ ਮੈਡੀਕਲ ਬਿੱਲ ਫਾਰਮ ਸਿਵਲ ਸਰਜਨ ਦਫ਼ਤਰ ਵਿਚ ਦੇ ਕੇ ਆਉਂਦੇ ਹਨ। ਮਹੀਨਿਆਂ ਬੱਧੀ ਲੰਮੇ ਇੰਤਜ਼ਾਰ ਦੌਰਾਨ ਸਿਵਲ ਸਰਜਨ ਦਫ਼ਤਰ ਦੇ ਚੱਕਰ ਲਗਾਉਣ ਉਪਰੰਤ ਕੀਤੀ ਮੈਡੀਕਲ ਖਰਚੇ ਦੀ ਸਿਵਲ ਸਰਜਨ ਦਫ਼ਤਰ ਤੋਂ ਪਾਸ ਅੱਧੇ ਤੋਂ ਵੀ ਘੱਟ ਰਕਮ ਦੇ ਮੈਡੀਕਲ ਖਰਚੇ ਦੇ ਬਿੱਲ ਪਾਸ ਕੀਤੇ ਜਾਂਦੇ ਹਨ। ਫਿਰ ਡੀਡੀਓ ਵੱਲੋਂ ਬਜਟ ਦੀ ਮੰਗ ਕੀਤੀ ਜਾਂਦੀ ਹੈ। ਬਜਟ ਅਲਾਟਮੈਂਟ ਹੋਣ 'ਤੇ ਖ਼ਜ਼ਾਨੇ ਦਫਤਰੋਂ ਪਾਸ ਹੋਣ ਤੋਂ ਅਦਾਇਗੀ ਹੋਣ ਤਕ ਵੀ ਕਾਫੀ ਸਮਾਂ ਲੱਗ ਜਾਂਦਾ ਹੈ।

ਇਸ ਤਰ੍ਹਾਂ ਮੈਡੀਕਲ ਖਰਚੇ ਦੀ ਪੂਰਤੀ ਲਈ ਅਨਿਸ਼ਚਿਤਕਾਲੀਨ ਸਮੇਂ ਤੇ ਖੱਜਲ-ਖੁਆਰੀ ਨੂੰ ਸਰਕਾਰੀ ਨੁਮਾਇੰਦਿਆ ਜਾਂ ਸਬੰਧਿਤ ਅਧਿਕਾਰੀਆਂ ਵੱਲੋਂ ਅਣਦੇਖਿਆ ਰੱਖਣਾ ਬਜ਼ੁਰਗ ਪੈਨਸ਼ਨਰਜ਼ ਨਾਲ ਘੋਰ ਅਨਿਆਂ ਹੈ। ਮੀਤ ਪ੍ਰਧਾਨ ਬਲਵਿੰਦਰ ਕੁਮਾਰ ਕਪੂਰ ਤੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਅਨੁਸਾਰ 31-12-2015 ਤੋਂ ਬਾਅਦ ਸੇਵਾਮੁਕਤ ਹੋਏ ਪੈਨਸ਼ਨਰਾਂ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਤਹਿਤ ਲਾਭ ਲੈਣ ਲਈ ਨਿਯਮਾਂ ਅਨੁਸਾਰ ਪੈਨਸ਼ਨ ਸੋਧਣ ਲਈ ਕੇਸ ਭੇਜਣ ਦੇ ਬਾਵਜੂਦ 4-5 ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ।

ਬਜ਼ੁਰਗ ਪੈਨਸ਼ਨਰਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨਾਂ੍ਹ ਨੂੰ ਵਧਾਈ ਗਈ ਪੈਨਸ਼ਨ ਨਸੀਬ ਨਹੀਂ ਹੋ ਰਹੀ ਹੈ। ਇਸ ਕਾਰਨ ਪ੍ਰਭਾਵਿਤ ਪੈਨਸ਼ਨਰ ਡਾਹਢੇ ਚਿੰਤਾਤੁਰ, ਬੇਚੈਨ ਅਤੇ ਪਰੇਸ਼ਾਨ ਹਨ। ਉਨਾਂ੍ਹ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਜਲਦੀ ਨਿਆਂ ਨਾ ਮਿਲਿਆ ਤਾਂ ਜ਼ਿਲ੍ਹਾ ਇਕਾਈ ਨਾਲ ਮਸ਼ਵਰਾ ਕਰਕੇ ਅਨਿਸ਼ਚਿਤਕਾਲੀਨ ਸੰਘਰਸ਼ ਵਿੱਿਢਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੋਪਾਲ ਸਿੰਘ, ਖ਼ਜ਼ਾਨਚੀ ਚਾਨਣ ਸਿੰਘ, ਸੁਰਜੀਤ ਲਾਲ ਪਾਸੀ, ਦਇਆ ਸਿੰਘ, ਗੁਰਮੀਤ ਸਿੰਘ ਮਾਨ, ਅਰਜਨ ਸਿੰਘ, ਰਾਜ ਸਿੰਘ, ਸੁਰਿੰਦਰ ਸਿੰਘ ਕੰਬੋਜ, ਵਜੀਰ ਸਿੰਘ, ਸੁਖਦੇਵ ਸਿੰਘ, ਜੀਵਨ ਸਿੰਘ, ਕਸ਼ਮੀਰ ਸਿੰਘ ਬੁਰਜ, ਬਿਕਰ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਬੁਰਜ ਆਦਿ ਸ਼ਾਮਲ ਹੋਏ।