ਬੱਲੂ ਮਹਿਤਾ, ਪੱਟੀ : ਹਲਕਾ ਇੰਚਾਰਜ ਆਮ ਆਦਮੀ ਪਾਰਟੀ ਲਾਲਜੀਤ ਭੁੱਲਰ ਨੇ ਚੰਡੀਗੜ੍ਹ ਵਿਖੇ ਰਾਘਵ ਚੱਢਾ ਨਾਲ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਪੱਟੀ ਹਲਕੇ 'ਚ ਚੱਲ ਰਹੀਆਂ ਪਾਰਟੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨਾਂ੍ਹ ਇਹ ਵੀ ਦੱਸਿਆ ਕਿ ਲਗਾਤਾਰ ਪਾਰਟੀ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਤੇ ਪਾਰਟੀ ਦੀ ਮਜ਼ਬੂਤੀ ਲਈ ਪੱਟੀ ਸ਼ਹਿਰ ਤੇ ਪਿੰਡਾਂ ਵਿਚ ਬੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।

ਉਨਾਂ੍ਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੁਮਲੇਬਾਜ਼ੀ ਕਰ ਰਹੇ ਹਨ ਨਵੀਂ ਪਾਰਟੀ ਦੇ ਲਈ, ਇਸ ਵਾਰ ਇਨਾਂ੍ਹ ਰਵਾਇਤੀ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਭੁੱਲਰ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਤੋਂ ਲੋਕ ਪੂਰੀ ਤਰਾਂ੍ਹ ਤੰਗ ਆ ਚੁੱਕੇ ਹਨ ਕਿਉਂ ਕਿ ਇਨਾਂ੍ਹ ਨੇ ਵਿਕਾਸ ਦੇ ਨਾਂ ਤੇ ਵਿਨਾਸ਼ ਕੀਤਾ ਹੈ। ਇਸ ਮੌਕੇ ਉਨਾਂ੍ਹ ਵਿਸ਼ੇਸ਼ ਤੌਰ ਤੇ ਪੱਟੀ ਹਲਕੇ ਦੀਆਂ ਮੁਸ਼ਕਲਾਂ ਤੋਂ ਰਾਘਵ ਚੱਢਾ ਨੂੰ ਜਾਣੂ ਕਰਵਾਇਆ। ਕੇਜਰੀਵਾਲ ਦੀ ਦੂਸਰੀ ਗਾਰੰਟੀ ਦੇ ਲਈ ਪਿੰਡ ਕਮੇਟੀਆਂ ਨਾਲ ਮਿਲ ਕੇ ਹੋਰ ਸਰਗਰਮੀਆਂ ਵਧਾਉਣ ਦੇ ਲਈ ਡੋਰ ਟੂ ਡੋਰ ਤਾਲਮੇਲ ਕੀਤਾ ਜਾ ਰਿਹਾ ਹੈ। ਭੁੱਲਰ ਨੇ ਦੱਸਿਆ ਕਿ ਪੰਜਾਬ ਵਿਚ ਇਨਾਂ੍ਹ ਰਵਾਇਤੀ ਪਾਰਟੀਆਂ ਤੋਂ ਲੋਕ ਤੰਗ ਆ ਚੁੱਕੇ ਹਨ ਕਾਂਗਰਸ ਤੇ ਅਕਾਲੀਆਂ ਨੇ ਆਪਣੀ ਵਾਰੀ ਬੰਨ੍ਹੀ ਹੋਈ ਹੈ ਇਕ ਵਾਰੀ ਉਹ ਜਿੱਤ ਜੇ ਦੂਸਰੀ ਵਾਰੀ ਦੂਜਾ ਜਿੱਤ ਜੇ ਦੋਵੇਂ ਪਾਰਟੀਆਂ ਹੁਣ ਤਕ ਪੰਜਾਬ ਨੂੰ ਲੁੱਟਦੀਆਂ ਰਹੀਆਂ ਹੁਣ ਲੋਕਾਂ ਵਿਚ ਉਤਸ਼ਾਹ ਦਿਖਾਈ ਦੇ ਰਿਹਾ ਹੈ ਲੋਕ ਇਸ ਵਾਰ ਤੀਸਰੀ ਪਾਰਟੀ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ ਕਿਉਂ ਕਿ ਇਨਾਂ੍ਹ ਪਾਰਟੀਆਂ ਨੇ ਜਿੰਨੇ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਕੋਈ ਵੀ ਪੂਰਾ ਨਹੀਂ ਕੀਤਾ। ਉਨਾਂ੍ਹ ਕਿਹਾ ਕਿ ਜੇਕਰ ਪੰਜਾਬ 'ਚ ਆਪ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਵੇਗਾ ਅਤੇ ਘਰ ਘਰ ਸਹੂਲਤਾਂ ਮਿਲਣਗੀਆਂ।