ਹਰਜਿੰਦਰ ਸਿੰਘ ਗੋਲ੍ਹਣ, ਭਿੱਖੀਵਿੰਡ : ਆਮ ਆਦਮੀ ਪਾਰਟੀ ਦਾ ਘੇਰਾ ਸਮੁੰਦਰ ਦੀ ਤਰਾਂ੍ਹ ਵਧਦਾ ਜਾ ਰਿਹਾ ਅਤੇ ਸਮੁੰਦਰ ਨੂੰ ਨੱਕੇ ਲਾਉਣੇ ਨਾ-ਮੁਮਕਿਨ ਦਿਖਾਈ ਦੇ ਰਹੇ ਹਨ। ਇਹ ਪ੍ਰਗਟਾਵਾ ਪਾਰਟੀ ਆਗੂ ਗੁਰਵਿੰਦਰ ਸਿੰਘ ਸੰਧੂ ਦੇ ਗ੍ਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਇੰਚਾਰਜ ਸਰਵਨ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਕੀਤਾ। ਉਨਾਂ੍ਹ ਆਖਿਆ ਸੂਬਾ ਪੰਜਾਬ ਵਿਚ ਨਹੁੰ ਮਾਸ ਦੇ ਰਿਸ਼ਤੇ ਵਾਂਗ ਆਮ ਲੋਕਾਂ ਵਿਚ ਵਿਚਰਨ ਵਾਲੀ ਅਕਾਲੀ ਭਾਜਪਾ ਗਠਬੰਧਨ ਪਾਰਟੀ ਨੇ ਪੰਜਾਬ ਦਾ ਬੇੜਾ ਡੋਬ ਕੇ ਰੱਖ ਦਿੱਤਾ। ਉਨਾਂ੍ਹ ਨੇ ਕਿਹਾ ਕਿਸਾਨੀ ਦਾ ਬੇੜਾ ਡੋਬਣ ਵਾਲੇ ਅਕਾਲੀ ਭਾਜਪਾ ਪਾਰਟੀ ਦੇ ਲੀਡਰ ਕਾਲੇ ਕਾਨੂੰਨਾਂ ਖਿਲਾਫ਼ ਬੇਸ਼ੱਕ ਭਾਵੇਂ ਵੱਖੋ-ਵੱਖਰੇ ਦਿਖਾਈ ਦੇ ਰਹੇ ਹਨ, ਪਰ ਸੂਬਾ ਪੰਜਾਬ ਤੇ ਮੁੜ ਕਬਜ਼ਾ ਜਮਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਆਪ ਪਿੱਛੇ ਹਟ ਕੇ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਲਾ ਕੇ ਵੋਟਰਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨਾਂ੍ਹ ਨੇ ਕਿਹਾ ਬੀਤੇ ਸਮੇਂ ਅਕਾਲੀ ਭਾਜਪਾ ਦੇ ਸ਼ਾਸਨ ਕਾਲ ਦੌਰਾਨ ਸਾਹਿਬ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਨਿਰਾਦਰ ਕਰਨ ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਦੀ ਮੰਗ ਕਰ ਰਹੇ ਨਿਹੱਥੇ ਸਿੰਘਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾ ਕੇ ਨੌਜਵਾਨਾਂ ਨੂੰ ਸ਼ਹੀਦ ਕਰ ਦੇਣ ਲਈ ਬਾਦਲ ਸਰਕਾਰ ਪੂਰੀ ਤਰਾਂ੍ਹ ਜ਼ਿੰਮੇਵਾਰ ਹੈ। ਇਸ ਮੌਕੇ ਹਰਵਿੰਦਰ ਸਿੰਘ ਬੁਰਜ, ਗੁਰਬਾਜ ਸਿੰਘ ਵੀਰਮ, ਗੁਲਸ਼ਨ ਅਲਗੋਂ, ਸੁਖਵੰਤ ਸਿੰਘ ਮੰਡ, ਸੇਵਕ ਸਿੰਘ ਧੁੰਨ, ਗੁਰਵਿੰਦਰ ਸਿੰਘ ਸੰਧੂ, ਸਰਪੰਚ ਨਰਿੰਦਰ ਸਿੰਘ ਕਲਸੀ, ਗੁਰਬੀਰ ਸਿੰਘ ਗੋਰਾ ਪਹੁਵਿੰਡ, ਜੁਗਰਾਜ ਸਿੰਘ ਪਹੂਵਿੰਡ, ਭਗਵੰਤ ਸਿੰਘ ਕੰਬੋਕੇ, ਪਿਆਰਾ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ, ਜਸਵੰਤ ਸਿੰਘ, ਕੰਵਲ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਦਲਬੀਰ ਸਿੰਘ, ਕਬੀਰ ਸਿੰਘ, ਪਰਮਜੀਤ ਸਿੰਘ ਸਮੇਤ ਵੱਡੀ ਤਾਦਾਦ ਵਿਚ ਪਾਰਟੀ ਆਗੂ ਹਾਜ਼ਰ ਸਨ।