ਪ੍ਰਤਾਪ ਸਿੰਘ, ਤਰਨਤਾਰਨ : ਕੋਵਿਡ-19 ਦੇ ਚੱਲਦਿਆਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਦੀ ਸਰਾਂ 'ਚ ਇਕਾਂਤਵਾਸ ਕੀਤੇ 14 ਵਿਅਕਤੀ ਹੁਕਮਾਂ ਦੀ ਉਲੰਘਣਾ ਕਰਕੇ ਬਾਹਰ ਘੁੰਮਦੇ ਰਹੇ। ਜਿਸ ਤਹਿਤ ਥਾਣਾ ਝਬਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਸਰਕਾਰ ਵੱਲੋਂ ਬਾਹਰ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਕਰਨ ਦੇ ਹੁਕੰਮ ਦਿੱਤੇ ਹੋਏ ਹਨ। ਜਿਸ ਤਹਿਤ ਰਣਜੀਤ ਸਿੰਘ ਵਾਸੀ ਭੈਣੀ ਮੱਸਾ ਸਿੰਘ, ਸਤਨਾਮ ਸਿੰਘ ਵਾਸੀ ਰਟੌਲ, ਰਜਿੰਦਰਾ ਸਿੰਘ ਵਾਸੀ ਮੁਗਲਾਨੀ, ਦੀਪਕ ਸਿੰਘ ਵਾਸੀ ਕੈਰੋਂ, ਗੁਰਲਾਲ ਸਿੰਘ ਵਾਸੀ ਵਾਂ ਤਾਰਾ ਸਿੰਘ, ਵਤਨਪ੍ਰੀਤ ਸਿੰਘ ਵਾਸੀ ਕੋਟ ਧਰਮ ਚੰਦ ਕਲਾਂ, ਕੁਲਜਿੰਦਰ ਸਿੰਘ ਵਾਸੀ ਘੁੱਗਾ, ਪਵਨ ਸਿੰਘ, ਗੁਰਵਿੰਦਰ ਸਿੰਘ ਵਾਸੀ ਖਡੂਰ ਸਾਹਿਬ, ਮਨਜੀਤ ਸਿੰਘ ਵਾਸੀ ਟਾਂਡਾ, ਹਰਵਿੰਦਰ ਸਿੰਘ ਵਾਸੀ ਦਬੁਰਜੀ, ਨਿਰਮਲ ਸਿੰਘ ਵਾਸੀ ਕਲਸ, ਮਹਾਂਬੀਰ ਸਿੰਘ ਵਾਸੀ ਧਗਾਨਾ ਅਤੇ ਕੋਮਲਦੀਪ ਸਿੰਘ ਵਾਸੀ ਹਰੀਕੇ ਠੱਠੀਆਂ ਇਕਾਂਤਵਾਸ ਦੀ ਉਲੰਘਣਾ ਕਰਦੇ ਹੋਏ ਬਾਹਰ ਘੁੰਮਦੇ ਰਹੇ। ਅਜਿਹਾ ਕਰਕੇ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਵਧਾਵਾ ਦਿੱਤਾ ਹੈ। ਜਿਸ ਤਹਿਤ ਪੁਲਿਸ ਨੇ ਉਕਤ ਲੋਕਾਂ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ।

Posted By: Amita Verma