ਗੁਰਪ੍ਰਰੀਤ ਧੁੰਨਾ, ਸਭਰਾ

ਅਜੋਕੇ ਦੌਰ ਵਿਚ ਜਿਥੇ ਆਪੋਧਾਪੀ ਦਾ ਦੌਰ ਚੱਲ ਰਿਹਾ ਹੈ ਤੇ ਹਰ ਮਨੁੱਖ ਲਾਲਚ ਦੀ ਗਿ੍ਫ਼ਤ ਵਿਚ ਹੈ, ਉਥੇ ਅਜਿਹੇ ਸਮੇਂ ਵੀ ਕੁਝ ਲੋਕ ਇਸ ਮਿੱਥ ਨੂੰ ਤੋੜਦੇ ਨਜ਼ਰ ਆਉਂਦੇ ਹਨ। ਕੁਝ ਅਜਿਹੀ ਹੀ ਉਦਾਹਰਨ ਪਿੰਡ ਸਭਰਾ ਵਿਖੇ ਵੇਖਣ ਨੂੰ ਮਿਲੀ, ਜਿਥੇ ਪਿੰਡ ਸਭਰਾ ਦੇ ਕਿਸਾਨ ਲੱਕੀ ਗਿੱਲ ਪੈਟਰੋਲ ਪੰਪ ਵਾਲਿਆਂ ਵੱਲੋਂ ਆਪਣੀ ਮਾਲਕੀ ਦੀ 6 ਕਨਾਲ 6 ਮਰਲੇ ਜ਼ਮੀਨ ਵਣ ਵਿਭਾਗ ਨੂੰ ਛੋਟਾ ਜੰਗਲ ਲਗਾਉਣ ਲਈ ਦਿੱਤੀ ਗਈ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੱਕੀ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਵਾਤਾਵਰਨ ਨਾਲ ਬਹੁਤ ਪਿਆਰ ਰਿਹਾ ਹੈ। ਉਸ ਵੱਲੋਂ ਸਮੇਂ-ਸਮੇਂ 'ਤੇ ਬੂਟੇ ਲਗਾਏ ਗਏ ਅਤੇ ਉਨਾਂ੍ਹ ਨੂੰ ਪਾਲਿਆ ਵੀ ਗਿਆ ਹੈ। ਪਰ ਪਿਛਲੇ ਕੁਝ ਸਮੇਂ ਤੋਂ ਬਾਬਾ ਕਾਰ-ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਛੋਟੇ-ਛੋਟੇ ਜੰਗਲ ਲਗਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ ਹੈ।

ਇਸੇ ਮੁਹਿੰਮ ਤਹਿਤ ਬੁੱਧਵਾਰ ਨੂੰ ਉਸ ਵੱਲੋਂ 6 ਕਨਾਲ 6 ਮਰਲੇ ਜ਼ਮੀਨ ਵਣ ਵਿਭਾਗ ਦੇ ਅਫ਼ਸਰ ਪਰਮਵੀਰ ਸਿੰਘ ਗਿੱਲ ਦੇ ਹਵਾਲੇ ਕੀਤੀ ਹੈ ਤਾਂ ਜੋ ਇਸ ਥਾਂ 'ਤੇ ਛੋਟਾ ਜੰਗਲ ਲਗਾ ਕੇ ਵਾਤਾਵਰਨ 'ਚ ਆਪਣਾ ਯੋਗਦਾਨ ਪਾ ਸਕੇ। ਇਸ ਮੌਕੇ ਵਣ ਵਿਭਾਗ ਅਫ਼ਸਰ ਪਰਮਵੀਰ ਸਿੰਘ ਗਿੱਲ ਨੇ ਲੱਕੀ ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਨੇਕ ਕਾਰਜ ਹੈ। ਇਸ ਥਾਂ 'ਤੇ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਜਾਣਗੇ। ਰੁੱਖ ਸਾਨੂੰ ਆਕਸੀਜਨ ਦਿੰਦੇ ਹਨ, ਸਾਡਾ ਜੀਵਨ ਚੱਕਰ ਹੀ ਆਕਸੀਜਨ 'ਤੇ ਨਿਰਭਰ ਹੈ। ਕੁਝ ਇਨਸਾਨ ਥੋੜ੍ਹੇ ਜਿਹੇ ਲਾਲਚਵੱਸ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਾਰਨ ਹਜ਼ਾਰਾਂ ਰੁੱਖ ਝੁਲਸ ਜਾਂਦੇ ਹਨ ਅਤੇ ਛੋਟੇ ਬੂਟੇ ਬਿਲਕੁਲ ਸੜ ਜਾਂਦੇ ਹਨ। ਸਾਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਤੇ ਸਚੇਤ ਹੋਣਾ ਚਾਹੀਦਾ ਹੈ ਤੇ ਸਾਨੂੰ ਲੱਕੀ ਗਿੱਲ ਵਰਗੇ ਵਾਤਾਵਰਨ ਪੇ੍ਮੀਆਂ ਤੋਂ ਪੇ੍ਰਰਣਾ ਲੈਣੀ ਚਾਹੀਦੀ ਹੈ।