ਤਰਨਤਾਰਨ , ਵੈੱਬ ਡੈਸਕ : ਤਰਨਤਾਰਨ ਜ਼ਿਲ੍ਹੇ ਦੇ 5 ਲੋਕਾਂ ਨੂੰ ਅੱਜ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੋਰੋਨਾ ਵਾਇਰਸ ਨਾਲ ਸੰਬੰਧ ਸਟੇਟ ਮੀਡੀਆ ਅਫਸਰ ਰਾਜੇਸ਼ ਭਾਸਕਰ ਨੇ ਦੱਸਿਆ ਕਿ ਇਹ 5 ਲੋਕ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਵਾਪਸ ਆਏ ਸਨ। ਜਿਨ੍ਹਾਂ ਦਾ ਵਾਪਸ ਆਉਣ ਉੱਤੇ ਟੈਸਟ ਲਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਚਾਰੋਂ ਵਿਅਕਤੀ ਤਰਨਤਾਰਨ ਦੇ ਸੁਰਸਿੰਗ ਵਾਲਾ ਇਲਾਕੇ ਨਾਲ ਸੰਬੰਧਤ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ਅੰਦਰ ਐਤਵਾਰ ਸ਼ਾਮ ਤਕ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 322 ਸੀ ਜਦਕਿ ਸੋਮਵਾਰ ਸ਼ਾਮ ਤਕ ਇਸ ਬਿਮਾਰੀ ਦੇ ਕਾਰਨ 19 ਲੋਕਾਂ ਦੀ ਸੂਬੇ ਅੰਦਰ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਤੋਂ ਅੱਜ ਇਸ ਤੋਂ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਉਣ ਵਾਲਾ ਇਕ ਬੱਸ ਡਰਾਇਵਰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ। ਜਿਸ ਪਿੱਛੋਂ ਪ੍ਰਸ਼ਾਸਨ ਵਲੋਂ ਇਹਤਿਆਤ ਵਜੋਂ 11 ਸ਼ਰਧਾਲੂਆਂ ਦੇ ਟੈਸਟ ਕੀਤੇ ਗਏ ਸਨ।

Posted By: Rajnish Kaur