ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਇਕ ਪਾਸੇ ਜਿੱਥੇ ਲੋਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਉੱਥੇ ਹੀ ਦੂਸਰੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਯਤਨਸ਼ੀਲ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹੀ ਨਹੀਂ ਪੈਦਲ ਮਾਰਚ ਕਰਦੇ ਐੱਸਐੱਸਪੀ ਅਤੇ ਹੋਰ ਅਧਿਕਾਰੀਆਂ 'ਤੇ ਫੁੱਲਾਂ ਦੀ ਵਰਖਾ ਤਕ ਕੀਤੀ ਜਾ ਰਹੀ ਹੈ। ਜੇਕਰ ਪੁਲਿਸ ਕਾਰਵਾਈ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ 45 ਲੋਕਾਂ 'ਤੇ ਕਰਫਿਊ ਦੀ ਉਲੰਘਣਾ ਕਰਨ ਸਬੰਧੀ ਕੇਸ ਦਰਜ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਅਕਾਸ਼ਦੀਪ ਸਿੰਘ ਉਰਫ ਵਿੱਕੀ ਵਾਸੀ ਜੀਓਬਾਲਾ, ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਹਰਜੀਤ ਸਿੰਘ ਵਾਸੀ ਨੂਰਦੀ ਅੱਡਾ ਤਰਨਤਾਰਨ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਮੁਰਾਦਪੁਰਾ, ਥਾਣਾ ਖਾਲੜਾ ਵਿਖੇ ਰਵੀ ਵਾਸੀ ਖਾਲੜਾ, ਮੰਗਤ ਸਿੰਘ ਉਰਫ ਬਾਬਾ ਵਾਸੀ ਕਲਸੀਆਂ ਖੁਰਦ, ਥਾਣਾ ਭਿੱਖੀਵਿੰਡ ਵਿਖੇ ਗਗਨਦੀਪ ਸਿੰਘ, ਰਾਜਬੀਰ ਸਿੰਘ ਵਾਸੀ ਬਘਿਆੜੀ, ਸਾਜਨ ਸਿੰਘ, ਜਗਰੂਪ ਸਿੰਘ ਵਾਸੀ ਭੁੱਚਰ ਕਲਾਂ, ਹਰਪਾਲ ਸਿੰਘ, ਅਜੈਪਾਲ ਸਿੰਘ ਵਾਸੀ ਭਿੱਖੀਵਿੰਡ, ਥਾਣਾ ਸਰਹਾਲੀ ਵਿਖੇ ਤਰਸੇਮ ਸਿੰਘ, ਗੱਜਣ ਸਿੰਘ ਵਾਸੀ ਸੇਰੋਂ, ਥਾਣਾ ਚੋਹਲਾ ਸਾਹਿਬ ਵਿਖੇ ਹਰਜਿੰਦਰ ਸਿੰਘ ਵਾਸੀ ਚੋਹਲਾ ਸਾਹਿਬ, ਥਾਣਾ ਸਦਰ ਪੱਟੀ ਵਿਖੇ ਅਰਮਿੰਦਰ ਪਾਲ ਸਿੰਘ, ਸਿਮਨਰਜੀਤ ਸਿੰਘ, ਗੁਰਜੋਧ ਸਿੰਘ, ਮਹਿਕਦੀਪ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਅਜੀਤ ਸਿੰਘ ਵਾਸੀ ਸਭਰਾ, ਬਿੱਕਰ ਸਿੰਘ ਵਾਸੀ ਜੋੜ ਸਿੰਘ ਵਾਲਾ, ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੂਟਾ ਸਿੰਘ ਵਾਸੀ ਭੱਠਣ ਭਾਈਕੇ, ਸਵਰਨ ਸਿੰਘ ਵਾਸੀ ਮੋਹਨਪੁਰਾ, ਭੁਪਿੰਦਰ ਸਿੰਘ ਭਿੰਦਾ, ਸਰਬਜੀਤ ਸਿੰਘ, ਗੁਰਜੰਟ ਸਿੰਘ ਵਾਸੀ ਫੈਲੋਕੇ, ਤੇਜਪਾਲ ਸਿੰਘ ਵਾਸੀ ਵੈਰੋਂਵਾਲ ਬਾਵਿਆਂ, ਸੂਰਜ ਸਿੰਘ ਵਾਸੀ ਮੁਹੱਲਾ ਵਾਲਮੀਕਿ ਫਤਿਆਬਾਦ, ਜਗਜੀਤ ਸਿੰਘ ਵਾਸੀ ਪਿੰਡੀਆਂ, ਥਾਣਾ ਵੈਰੋਂਵਾਲ ਦੀ ਪੁਲਿਸ ਨੇ ਹਰਭਜਨ ਸਿੰਘ, ਫਤਿਹ ਸਿੰਘ ਵਾਸੀ ਢੋਟਾ, ਕਸ਼ਮੀਰ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ ਉਰਫ ਜੱਸਾ ਵਾਸੀ ਤੱਖਤੂਚੱਕ, ਥਾਣਾ ਸਰਾਏ ਅਮਾਨਤ ਖਾਂ ਵਿਖੇ ਰਵਿੰਦਰ ਸਿੰਘ ਵਾਸੀ ਮੀਆਂਪੁਰ, ਜਤਿੰਦਰ ਸਿੰਘ ਵਾਸੀ ਪੱਕਾ ਪਿੰਡ, ਮੰਗਾਂ ਸਿੰਘ ਵਾਸੀ ਝਬਾਲ, ਥਾਣਾ ਹਰੀਕੇ ਵਿਖੇ ਜਸਵਿੰਦਰ ਸਿੰਘ ਵਾਸੀ ਬੁਰਜ ਪੂਹਲਾ, ਥਾਣਾ ਸਿਟੀ ਪੱਟੀ ਵਿਖੇ ਤਰਸੇਮ ਸਿੰਘ, ਰਿੰਪਾ ਵਾਸੀ ਪੱਟੀ, ਵਿਸ਼ਾਲਪ੍ਰੀਤ ਸਿੰਘ ਵਾਸੀ ਪੱਟੀ, ਥਾਣਾ ਝਬਾਲ ਵਿਖੇ ਸੁਰਜੀਤ ਸਿੰਘ ਵਾਸੀ ਪੰਡੋਰੀ ਸਿੱਧਵਾਂ, ਗੁਰਪ੍ਰੀਤ ਸਿੰਘ ਵਾਸੀ ਪੰਡੋਰੀ ਰਣਸਿੰਘ ਅਤੇ ਪਵਨ ਕੁਮਾਰ ਪੁੱਤਰ ਬਨਾਰਸੀ ਰਾਮ ਵਾਸੀ ਅੱਡਾ ਝਬਾਲ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।

Posted By: Sarabjeet Kaur