ਪ੍ਰਤਾਪ ਸਿੰਘ, ਤਰਨਤਾਰਨ : ਕੋਰੋਨਾ ਵਾਇਰਸ ਕਾਰਨ ਸੂਬੇ ਵਿਚ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਸ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਤਰਨਤਾਰਨ ਪੁਲਿਸ ਨੇ ਵੱਖ-ਵੱਖ ਥਾਣਿਆਂ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲੇ 14 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ।

ਐੱਸਐੱਸਪੀ ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਝਬਾਲ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਝਬਾਲ ਕਲਾਂ, ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਬਾਗੜੀਆਂ, ਸਾਜਨ ਕੁਮਾਰ ਵਾਸੀ ਤਰਨਤਾਰਨ, ਥਾਣਾ ਸਰਾਏ ਅਮਾਨਤ ਖਾਂ ਵਿਖੇ ਗੁਰਜੀਤ ਸਿੰਘ ਵਾਸੀ ਠੱਠੀ ਖਾਰਾ, ਰਣਜੀਤ ਸਿੰਘ ਵਾਸੀ ਗੰਡੀਵਿੰਡ, ਥਾਣਾ ਵੈਰੋਂਵਾਲ ਵਿਖੇ ਬਲਦੇਵ ਸਿੰਘ ਵਾਸੀ ਜਵੰਦਪੁਰ, ਸਰਬਜੀਤ ਸਿੰਘ ਵਾਸੀ ਮੀਆਂਵਿੰਡ, ਅਵਤਾਰ ਸਿੰਘ ਉਰਫ ਤਾਰ, ਵੱਸਣ ਸਿੰਘ ਉਰਫ ਲੱਡੂ, ਲਵਜੀਤ ਸਿੰਘ ਉਰਫ ਲਵ ਵਾਸੀ ਨਾਗੋਕੇ, ਹਰਜਿੰਦਰ ਸਿੰਘ ਵਾਸੀ ਦੋਬੁਰਜੀ ਰੋਡ ਅੰਮ੍ਰਿਤਸਰ, ਸਰਬਜੀਤ ਸਿੰਘ ਵਾਸੀ ਅੱਲੋਵਾਲ, ਥਾਣਾ ਚੋਹਲਾ ਸਾਹਿਬ ਵਿਖੇ ਦਿਲਬਾਗ ਸਿੰਘ ਵਾਸੀ ਚੋਹਲਾ ਸਾਹਿਬ, ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਗੁਰਲਾਲ ਸਿੰਘ ਵਾਸੀ ਚੰਡੀਗੜ੍ਹ ਕਲੋਨੀ ਫਤਿਆਬਾਦ ਅਤੇ ਥਾਣਾ ਸਿਟੀ ਪੱਟੀ ਵਿਖੇ ਸਤਨਾਮ ਸਿੰਘ ਉਰਫ ਸੰਨੀ ਵਾਸੀ ਪੱਟੀ ਦੇ ਖਿਲਾਫ ਕੇਸ ਦਰਜ ਕੀਤਾ ਹੈ।

ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਹਰ ਸਮੇਂ ਵੱਖ-ਵੱਖ ਖੇਤਰਾਂ ਵਿਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੋਕਾਂ ਨੂੰ ਇਸ ਵਾਇਰਸ ਸਬੰਧੀ ਵਿਸਥਾਰ ਸਹਿਤ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

Posted By: Tejinder Thind