ਜਸਪਾਲ ਸਿੰਘ ਜੱਸੀ, ਤਰਨਤਾਰਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਤਰਨਤਾਰਨ ਜ਼ਿਲ੍ਹੇ ਦਾ ਨਤੀਜਾ 95.33 ਫੀਸਦੀ ਰਿਹਾ ਹੈ। ਜਦੋਂਕਿ ਪੰਜਾਬ ਦੀ ਮੈਰਿਟ 'ਚ ਜ਼ਿਲ੍ਹੇ ਨਾਲ ਸਬੰਧਤ 6 ਵਿਦਿਆਰਥੀ ਸਥਾਨ ਪਾਉਣ ਵਿਚ ਸਫਲ ਰਹੇ ਹਨ। ਜ਼ਿਲ੍ਹੇ ਵਿਚ ਟਾਪ ਕਰਨ ਵਾਲੇ ਵਿਦਿਆਰਥੀਆਂ ਦੀ ਗੱਲ ਕਰੀਏ, ਤਾਂ ਦੋ ਵਿਦਿਆਰਥੀਆਂ ਨੇ 493-493 ਅੰਕ ਲੈ ਕੇ ਇਹ ਸਥਾਨ ਪਾਇਆ ਹੈ ਤੇ ਦੋਵੇਂ ਬੱਚੇ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਨਾਲ ਸਬੰਧਤ ਹਨ।

ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਰਕਾਰੀ, ਪ੍ਰਰਾਈਵੇਟ ਅਤੇ ਏਡਡ ਸਕੂਲਾਂ ਨਾਲ ਸਬੰਧਤ 13 ਹਜ਼ਾਰ 126 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ 12ਵੀਂ ਦੀ ਪ੍ਰਰੀਖਿਆ ਦਿੱਤੀ ਸੀ, ਜਿਨਾਂ੍ਹ ਵਿੱਚੋਂ 12 ਹਜ਼ਾਰ 513 ਵਿਦਿਆਰਥੀ ਪਾਸ ਹੋਏ ਹਨ। ਜਦੋਂਕਿ ਜ਼ਿਲ੍ਹੇ ਦਾ ਨਤੀਜਾ 95.33 ਫੀਸਦੀ ਰਿਹਾ ਹੈ। ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਸ਼ਾਨਦਾਰ ਨਤੀਜੇ ਪਿੱਛੇ ਅਧਿਆਪਕਾਂ ਵੱਲੋਂ ਕਰਵਾਈ ਮਿਹਨਤ ਅਤੇ ਵਿਦਿਆਰਥੀਆਂ ਵੱਲੋਂ ਮਨ ਲਗਾ ਕੇ ਕੀਤੀ ਪੜ੍ਹਾਈ ਹੈ। ਉਨਾਂ੍ਹ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਤੀਜਿਆਂ ਵਿਚ ਲਗਾਤਾਰ ਸੁਧਾਰ ਹੋਇਆ ਹੈ। ਉਨਾਂ੍ਹ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨਾਂ੍ਹ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਅੱਗੇ ਵਾਸਤੇ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ ਅਤੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਬਾਕਸ- ਇਨਾਂ੍ਹ ਵਿਦਿਆਰਥੀਆਂ ਨੇ ਪਾਇਆ ਪੰਜਾਬ ਦੀ ਮੈਰਿਟ 'ਚ ਸਥਾਨ

ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਕਾਮਰਸ ਗਰੁੱਪ ਦੇ ਦੋ ਵਿਦਿਆਰਥੀਆਂ ਜਸਪ੍ਰਰੀਤ ਸਿੰਘ ਪੁੱਤਰ ਸਕੱਤਰ ਸਿੰਘ ਅਤੇ ਸੌਰਵਦੀਪ ਸਿੰਘ ਪੁੱਤਰ ਪਰਗਟ ਸਿੰਘ ਨੇ 500 ਵਿਚੋਂ 493-493 ਅੰਕ ਲੈ ਕੇ ਜਿਥੇ ਪੰਜਾਬ ਦੀ ਮੈਰਿਟ 'ਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਥੇ ਹੀ ਦੋਵੇਂ ਵਿਦਿਆਰਥੀ ਜ਼ਿਲ੍ਹੇ ਦੇ ਟਾਪਰ ਵੀ ਹਨ।

ਇਸੇ ਤਰਾਂ੍ਹ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੀ ਆਰਟਸ ਗਰੁੱਪ ਦੀ ਕਿਰਨਦੀਪ ਕੌਰ ਪੁੱਤਰੀ ਕਾਬਲ ਸਿੰਘ ਨੇ 500 ਚੋਂ 492 ਅੰਕ ਹਾਸਲ ਕਰਕੇ ਪੰਜਾਬ 'ਚੇ 6ਵਾਂ ਸਥਾਨ ਹਾਸਲ ਕੀਤਾ ਹੈ। ਤਰਨਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ ਪ੍ਰਭਸਿਮਰਨ ਸਿੰਘ ਪੁੱਤਰ ਬਲਜੀਤ ਸਿੰਘ ਨੇ ਸਾਇੰਸ ਗਰੁੱਪ ਵਿਚ 500 'ਚੋਂ 491 ਅੰਕ ਹਾਸਲ ਕਰਕੇ ਪੰਜਾਬ 'ਚ 7ਵਾਂ ਸਥਾਨ ਤਾਂ ਹਾਸਲ ਕੀਤਾ ਹੀ, ਨਾਲ ਹੀ ਉਹ ਸਾਇੰਸ ਗਰੁੱਪ ਤੇ ਸਰਕਾਰੀ ਸਕੂਲਾਂ ਵਿਚੋਂ ਸਭ ਤੋਂ ਵੱਧ ਅੰਕ ਲੈਣ ਵਾਲਾ ਵਿਦਿਆਰਥੀ ਬਣਿਆ ਹੈ। ਇਸੇ ਤਰਾਂ੍ਹ ਹੀ ਨਿਹ ਕਲੰਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘਰਿਆਲਾ ਦੀ ਰੋਜ਼ਮੀ ਸੰਧੂ ਪੁੱਤਰੀ ਜਸਬੀਰ ਸੰਧੂ ਨੇ ਆਰਟਸ ਗਰੁੱਪ 'ਚ 489 ਅੰਕ ਤੇ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਕੋਮਲਪ੍ਰਰੀਤ ਕੌਰ ਪੁੱਤਰੀ ਸਰੂਪ ਸਿੰਘ ਨੇ 489 ਅੰਕ ਹਾਸਲ ਕਰਕੇ ਪੰਜਾਬ ਵਿਚੋਂ 9ਵਾਂ ਸਥਾਨ ਹਾਸਲ ਕੀਤਾ ਹੈ।