ਜਸਪਾਲ ਸਿੰਘ ਜੱਸੀ, ਤਰਨਤਾਰਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਗਏ ਦਸਵੀਂ ਦੇ ਨਤੀਜਿਆਂ 'ਚ ਜਿਥੇ ਤਰਨਤਾਰਨ ਜ਼ਿਲ੍ਹਾ ਜਿਥੇ 98.25 ਪਾਸ ਫੀਸਦੀ ਨਾਲ ਪੰਜਾਬ ਵਿੱਚੋਂ 7ਵੇਂ ਸਥਾਨ 'ਤੇ ਰਿਹਾ ਹੈ। ਉਥੇ ਹੀ ਇਸ ਜ਼ਿਲ੍ਹੇ ਦੇ ਪੰਜ ਵਿਦਿਆਰਥੀਆਂ ਨੇ ਪੰਜਾਬ ਦੀ ਮੈਰਿਟ ਵਿਚ ਵੀ ਥਾਂ ਹਾਸਲ ਕੀਤੀ ਹੈ, ਜਿਨਾਂ੍ਹ ਚੋਂ ਦੋ ਵਿਦਿਆਰਥੀ ਵੱਖ ਵੱਖ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਮੈਰਿਟ ਲੈਣ ਅਤੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ, ਉਨਾਂ੍ਹ ਦੇ ਮਾਪਿਆਂ ਤੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।

ਦੱਸ ਦੇਈਏ ਕਿ ਤਰਨਤਾਰਨ ਜ਼ਿਲ੍ਹੇ ਦੇ 13 ਹਜ਼ਾਰ 391 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰਰੀਖਿਆ ਦਿੱਤੀ ਸੀ, ਜਿਨਾਂ੍ਹ ਵਿੱਚੋਂ 13 ਹਜ਼ਾਰ 156 ਵਿਦਿਆਰਥੀ ਸਫਲ ਹੋਏ ਹਨ। ਜਿਸਦੇ ਚਲਦਿਆਂ ਤਰਨਤਾਰਨ ਜ਼ਿਲ੍ਹੇ ਦਾ ਪਾਸ ਫੀਸਦੀ 98.25 ਹੈ। ਹਾਲਾਂਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਸੂਚੀ 'ਚ ਤਰਨਤਾਰਨ ਜ਼ਿਲ੍ਹਾ 7ਵੇਂ ਸਥਾਨ 'ਤੇ ਦਰਜ ਹੈ ਪਰ ਪਾਸ ਫ਼ੀਸਦੀ 'ਚ ਫਰੀਦਕੋਟ ਅਤੇ ਤਰਨਤਾਰਨ ਦਾ ਇੱਕੋ ਅੰਕੜਾ ਹੈ। ਜ਼ਿਲ੍ਹੇ ਦੇ 5 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ, ਜਿਨਾਂ੍ਹ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੱੁਬਲੀ ਦੇ ਵਿਦਿਆਰਥੀ ਜਤਨਪ੍ਰਰੀਤ ਸਿੰਘ ਨੇ 97.85 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਦੀ ਵਿਦਿਆਰਥਣ ਨਵਜੋਤ ਕੌਰ ਨੇ 97.23 ਫ਼ੀਸਦੀ ਅੰਕ ਲੈ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ 'ਚ ਸਥਾਨ ਹਾਸਲ ਕਰ ਕੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰਾਂ੍ਹ ਪ੍ਰਰਾਈਵੇਟ ਸੰਸਥਾਵਾਂ ਵਿੱਚੋਂ ਹਰਮਨਬੀਰ ਸਿੰਘ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਨੇ 97.85 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ, ਪਲਕਦੀਪ ਕੌਰ ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ ਨੇ 97.38, ਰਿਆ ਅਰੋੜਾ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੀ ਵਿਦਿਆਰਥਣ ਨੇ 97.32 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ 'ਚ ਥਾਂ ਬਣਾਈ ਹੈ।

--------------

-ਬਾਕਸ-

-ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀਆਂ ਵਧਾਈਆਂ

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ੍ਹ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਕਾਰਗੁਜ਼ਾਰੀ ਤੇ ਵਧਾਈ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਤੇ ਮਜ਼ਬੂਤ ਇਰਾਦਿਆਂ ਨਾਲ ਇਹ ਮੁਕਾਮ ਹਾਸਲ ਹੋਇਆ ਹੈ। ਇਸ ਮੌਕੇ ਉਨਾਂ੍ਹ ਸਮੂਹ ਮਾਤਾ ਪਿਤਾ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪੇ੍ਰਿਤ ਕੀਤਾ।

--------

-ਬਾਕਸ-

-ਇਨਾਂ੍ਹ ਬੱਚਿਆਂ ਨੇ ਹਾਸਲ ਕੀਤੀ ਮੈਰਿਟ

ਰੋਲ ਨੰਬਰ- 1023764347

ਸਕੂਲ- ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ

ਵਿਦਿਆਰਥੀ- ਹਰਮਨਬੀਰ ਸਿੰਘ ਪੁੱਤਰ ਸਵਿੰਦਰ ਸਿੰਘ

ਅੰਕ- 650/640, 98.40 ਫੀਸਦੀ

ਮੈਰਿਟ- ਪੰਜਾਬ 'ਚ 8ਵੀਂ

-------------------------

ਰੋਲ ਨੰਬਰ- 1023751144

ਸਕੂਲ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ

ਵਿਦਿਆਰਥੀ- ਜਤਨਪ੍ਰਰੀਤ ਸਿੰਘ ਪੁੱਤਰ ਮੁਖਤਾਰ ਸਿੰਘ

ਅੰਕ- 650/636, 97.85 ਫੀਸਦੀ

ਮੈਰਿਟ- ਪੰਜਾਬ 'ਚ 12ਵੀਂ

-------------

ਰੋਲ ਨੰਬਰ- 1023762084

ਸਕੂਲ- ਸਤਲੁਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਠੱਕਰਪੁਰਾ ਪੱਟੀ

ਵਿਦਿਆਰਥੀ- ਪਲਦੀਪ ਕੌਰ ਪੁੱਤਰੀ ਕਰਨਜੀਤ ਸਿੰਘ

ਅੰਕ- 650/634, 97.54 ਫੀਸਦੀ

ਮੈਰਿਟ- ਪੰਜਾਬ 'ਚੋਂ 14ਵੀਂ

-----------------

ਰੋਲ ਨੰਬਰ- 1023758449

ਸਕੂਲ- ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ

ਵਿਦਿਆਰਥੀ- ਨਵਜੋਤ ਕੌਰ ਪੁੱਤਰੀ ਬਲਜੀਤ ਸਿੰਘ

ਅੰਕ- 650/632, 97.23 ਫੀਸਦੀ

ਮੈਰਿਟ- ਪੰਜਾਬ 'ਚੋਂ 16ਵੀਂ

-------------------

ਰੋਲ ਨੰਬਰ- 1023768252

ਸਕੂਲ- ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ

ਵਿਦਿਆਰਥੀ- ਰਿਆ ਅਰੋੜਾ ਪੁੱਤਰੀ ਰਕੇਸ਼ ਕੁਮਾਰ

ਅੰਕ- 650/632, 97.23 ਫੀਸਦੀ

ਮੈਰਿਟ- ਪੰਜਾਬ 'ਚੋਂ 16ਵੀਂ