ਪੱਤਰ ਪੇ੍ਰਰਕ, ਤਰਨਤਾਰਨ : ਅੰਮਿ੍ਤਸਰ ਵਿਖੇ ਸਿਲਾਈ ਸਿੱਖਣ ਲਈ ਜਾਂਦੀ ਤਰਨਤਾਰਨ ਜ਼ਿਲ੍ਹੇ ਦੀ ਨਾਬਾਲਿਗ ਲੜਕੀ ਨੂੰ ਅੰਮਿ੍ਤਸਰ ਦੇ ਹੋਟਲ 'ਚ ਲਿਜਾ ਕੇ ਜਬਰ ਜਨਾਹ ਕਰਨ 'ਤੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕੀਤਾ ਹੈ। ਹਾਲਾਂਕਿ ਉਸਦੀ ਹਾਲੇ ਤਕ ਗਿ੍ਫਤਾਰੀ ਨਹੀਂ ਹੋ ਸਕੀ।

ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਅੰਮਿ੍ਤਸਰ ਸਿਲਾਈ ਸਿੱਖਣ ਲਈ ਜਾਂਦੀ ਸੀ। ਇਕ ਨੌਜਵਾਨ ਨੇ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਜਬਰ ਜਨਾਹ ਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ਮਾਮਲਾ ਅੰਮਿ੍ਤਸਰ ਦਿਹਾਤੀ ਖੇਤਰ ਨਾਲ ਜੁੜਿਆ ਹੋਣ ਕਰਕੇ ਅਗਲੀ ਤਫਤੀਸ਼ ਲਈ ਮਾਮਲਾ ਥਾਣਾ ਜੰਡਿਆਲਾ ਗੁਰੂ ਨੂੰ ਭੇਜ ਦਿੱਤਾ ਹੈ।