ਜਗਦੀਸ਼ ਰਾਜ, ਅਮਰਕੋਟ : ਡਾ. ਸਤਨਾਮ ਸਿੰਘ ਸੀਨੀਅਰ ਮੈਡੀਕਲ ਅਫਸਰ ਖੇਮਕਰਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਜਿਵੇਂ ਖੇਮਕਰਨ, ਰੱਤੋਕੇ, ਆਸਲ ਉਤਾੜ, ਵਲਟੋਹਾ, ਅਮਰਕੋਟ ਆਦਿ ਪਿੰਡਾਂ ਵਿਚ ਲੋਕਾਂ ਨੂੰ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਮੇਂ ਏਡਜ਼ ਦੇ ਟੈਸਟ ਵੀ ਕੀਤੇ ਗਏ ਅਤੇ ਲੋਕਾਂ ਨੂੰ ਏਡਜ਼ ਅਤੇ ਨਸ਼ਿਆਂ ਸਬੰਧੀ ਨੁੱਕੜ ਨਾਟਕ ਖੇਡ ਕੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਐੱਲਸੀਡੀ ਰਾਹੀਂ ਲੋਕਾਂ ਨੂੰ ਏਡਜ਼ ਤੇ ਨਸ਼ਿਆਂ ਸਬੰਧੀ ਟੈਲੀ ਿਫ਼ਲਮਾਂ ਵੀ ਵਿਖਾਈਆਂ ਗਈਆਂ ਅਤੇ ਪਰਚੇ ਵੀ ਵੰਡੇ ਗਏ। ਇਸ ਸਮੇਂ ਡਾ. ਰਿਦਮ, ਬਲਵਿੰਦਰ ਸਿੰਘ ਅਪਥਾਲਮਿਕ ਅਫਸਰ, ਹਰਜੀਤ ਸਿੰਘ ਬਲਾਕ ਐਜੂਕੇਟਰ, ਜੁਗਰਾਜ ਸਿੰਘ ਐੱਸਆਈ, ਹਰਵਿੰਦਰ ਸਿੰਘ ਤੇ ਸੰਦੀਪ ਪਾਲ ਸਿੰਘ ਐੱਮਐੱਲਟੀ, ਜਸਬੀਰ ਸਿੰਘ ਤੇ ਸੰਦੀਪ ਕੌਰ ਰੇਡੀਓ ਗਰਾਫਰ, ਅਮਰ ਸਿੰਘ ਹੈਲਥ ਵਰਕਰ, ਕੁਲਵਿੰਦਰ ਕੌਰ ਐੱਲਐੱਚਵੀ, ਅਮਨਪ੍ਰਰੀਤ ਕੌਰ ਤੇ ਮਨਬੀਰ ਕੌਰ ਸਟਾਫ ਨਰਸ ਆਦਿ ਹਾਜ਼ਰ ਸਨ।