ਰਾਕੇਸ਼ ਨਈਅਰ, ਚੋਹਲਾ ਸਾਹਿਬ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ 27ਵਾਂ ਜਥਾ ਪਰਗਟ ਸਿੰਘ ਚੰਬਾ ਦੀ ਅਗਵਾਈ ਹੇਠ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਦੇ ਸਿੰਘੂ ਬਾਰਡਰ ਵਿਖੇ ਪੁੱਜਾ। ਇਸ ਜਥੇ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਹਰਜੀਤ ਸਿੰਘ ਰਵੀ ਅਤੇ ਜਥੇਦਾਰ ਪ੍ਰਗਟ ਸਿੰਘ ਨੇ ਨਿੱਘਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਇਸ ਮੌਕੇ ਹਰਜੀਤ ਸਿੰਘ ਰਵੀ ਅਤੇ ਪਰਗਟ ਸਿੰਘ ਚੰਬਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਕਾਲੇ ਕਾਨੂੰਨਾਂ ਖਿਲਾਫ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦਿੱਲੀ ਵਿਖੇ ਵੱਖ ਵੱਖ ਬਾਰਡਰਾਂ 'ਤੇ ਚੱਲ ਰਹੇ ਅੰਦੋਲਨ ਨੂੰ ਸਾਢੇ ਛੇ ਮਹੀਨੇ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਜੇ ਵੀ ਜੇਕਰ ਆਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਅੰਦੋਲਨ ਨੂੰ ਹੋਰ ਤਿੱੱਖਾ ਕੀਤਾ ਜਾਵੇਗਾ। ਸਿੰਘੂ ਬਾਰਡਰ 'ਤੇ ਪੁੱਜਣ ਵਾਲੇ ਇਸ ਜਥੇ ਵਿਚ ਜਸ਼ਨਪ੍ਰਰੀਤ ਸਿੰਘ, ਲਵਪ੍ਰਰੀਤ ਸਿੰਘ ਚੰਬਾ, ਧਰਮਿੰਦਰ ਸਿੰਘ ਗੋਲਡੀ, ਨਿਰੰਜਣ ਸਿੰਘ, ਗੁਲਜਾਰ ਸਿੰਘ ਰੂੜੀਵਾਲਾ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜਸਬੀਰ ਸਿੰਘ, ਕੁਲਵੰਤ ਸਿੰਘ, ਪਰਵਿੰਦਰ ਸਿੰਘ, ਲਾਡੀ ਸਿੰਘ, ਚਮਕੌਰ ਸਿੰਘ ਪਰਿੰਗੜੀ, ਬੋਹੜ ਸਿੰਘ ਸੈਦਪੁਰ, ਕਾਰਜ ਸਿੰਘ ਪੂੰਨੀਆ, ਸਰਬਜੀਤ ਸਿੰਘ ਲੱਧੂ, ਜੱਸਾ ਸਿੰਘ, ਮਿਲਖਾ ਸਿੰਘ, ਤਾਰੂ ਸਿੰਘ, ਗਿੰਦੀ ਸਿੰਘ ਆਦਿ ਸ਼ਾਮਲ ਸਨ।