ਅਖੰਡ ਪਾਠ ਪ੍ਰਕਾਸ਼ ਨੂੰ ਲੈ ਕੇ ਪਿੰਡ ’ਚ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਅਖੰਡ ਪਾਠ ਪ੍ਰਕਾਸ਼ ਨੂੰ ਲੈ ਕੇ ਪਿੰਡ ’ਚ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ
Publish Date: Sat, 23 May 2026 05:28 PM (IST)
Updated Date: Sun, 24 May 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਕੁੱਬੇ ਵਿਖੇ ਅੱਜ ਉਸ ਸਮੇਂ 2 ਧੜੇ ਆਹਮੋ-ਸਾਹਮਣੇ ਹੋ ਗਏ ਜਦੋਂ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਅਖੰਡ ਪਾਠ ਪ੍ਰਕਾਸ਼ ਕਰਾਉਣ ਦੀ ਗੱਲ ਸ਼ੁਰੂ ਕੀਤੀ ਗਈ ਸੀ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਡਾ. ਮੁਖਤਿਆਰ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ, ਖਜ਼ਾਨਚੀ ਮਨਜੀਤ ਸਿੰਘ, ਸਕੱਤਰ ਰਣਜੀਤ ਸਿੰਘ, ਮੈਂਬਰ ਨਛੱਤਰ ਸਿੰਘ, ਗੁਰਜੰਟ ਸਿੰਘ, ਜੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਣਕ ਦੀ ਫਸਲ ਨੂੰ ਸਹੀ ਸਲਾਮਤ ਘਰੇ ਆਉਣ ’ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭੋਗ ਪਾਏ ਜਾਂਦੇ ਸਨ ਕਿਉਂਕਿ ਜਦੋਂ ਵੀ ਕਣਕ ਦੀ ਫਸਲ ਪੱਕੀ ਹੁੰਦੀ ਹੈ ਤਾਂ ਗੜੇਮਾਰੀ ਹੋ ਜਾਂਦੀ ਹੈ। ਇਸ ਲਈ ਸੁੱਖ-ਸ਼ਾਂਤੀ ਲਈ ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਅਸੀਂ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਪ੍ਰਕਾਸ਼ ਕਰਵਾਕੇ ਭੋਗ ਪਾਏ ਜਾਣਗੇ ਪਰ ਸਾਡੇ ਪਿੰਡ ’ਚ ਸ਼ੁਭ ਸ਼ਾਂਤੀ ਰਹੀ ਜਦੋਂ ਕਿ ਅੱਜ ਅਸੀਂ ਅਖੰਡ ਪਾਠ ਪ੍ਰਕਾਸ਼ ਕਰਾਉਣ ਲਈ ਆਏ ਤਾਂ ਉਥੇ ਹੈੱਡ ਬਣੇ ਬਾਬਾ ਬੂਟਾ ਸਿੰਘ ਨੇ ਸਾਨੂੰ ਅਖੰਡ ਪਾਠ ਪ੍ਰਕਾਸ਼ ਕਰਨ ਤੋਂ ਰੋਕ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਪਹਿਲਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਹੋਏ ਹਨ। ਉਨ੍ਹਾਂ ਦੇ ਭੋਗ ਪਾਉਣ ਤੋਂ ਬਾਅਦ ਹੀ ਤੁਹਾਡੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ ਜਦੋਂ ਕਿ ਸਵੇਰ ਦੇ ਕੋਈ ਵੀ ਅਖੰਡ ਪਾਠ ਪ੍ਰਕਾਸ਼ ਨਹੀਂ ਸ਼ੁਰੂ ਕੀਤਾ ਜਾਂਦਾ। ਇਸ ਮੌਕੇ ਇਨ੍ਹਾਂ ਦਾ ਹਰੀ ਸਿੰਘ, ਬਿੱਟੂ ਸਿੰਘ, ਅਮਰਜੀਤ ਕੌਰ, ਕਰਨੈਲ ਕੌਰ, ਮਲਕੀਤ ਕੌਰ, ਸਰਬਜੀਤ ਕੌਰ, ਮਲਕੀਤ ਕੌਰ, ਅਮਰਜੀਤ ਕੌਰ, ਪ੍ਰਕਾਸ਼ ਕੌਰ ਅਤੇ ਹੋਰ ਅਨੇਕ ਬੀਬੀਆਂ ਨੇ ਸਾਥ ਦਿੰਦਿਆਂ ਕਿਹਾ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਜੋ ਕਿ ਅਖੰਡ ਪਾਠ ਪ੍ਰਕਾਸ਼ ਕਰਵਾਇਆ ਜਾਂਦਾ ਹੈ ਉਹ ਅਸੀਂ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਹੀ ਰਹਾਂਗੇ, ਨਹੀਂ ਅਸੀਂ ਇੱਥੇ ਹੀ ਬੈਠੇ ਰਹਾਂਗੇ। ਇਸ ਮੌਕੇ ਇਸ ਮੌਕੇ ਬਰਨਾਲਾ ਤੋਂ ਇੰਸਪੈਕਟਰ ਜਗਜੀਤ ਸਿੰਘ, ਥਾਣਾ ਧਨੌਲਾ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਤੇ ਹੋਰ ਵੀ ਥਾਣੇ ਦੇ ਵਿੱਚੋਂ ਆਪਣੀ ਫੋਰਸ ਲੈ ਕੇ ਇੱਥੇ ਪਹੁੰਚੇ ਸਨ। ਜਿਨ੍ਹਾਂ ਨੇ ਪੂਰੀ ਹੀ ਆਪਣੀ ਟੀਮ ਨਾਲ ਪਹੁੰਚਣ ਦੇ ਨਾਲ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਖ਼ਬਰ ਲਿਖਣ ਤੱਕ ਕੋਈ ਹੱਲ ਨਹੀਂ ਸੀ ਹੋਇਆ। ਪਾਠੀ ਬਾਹਰੋਂ ਗੁਰਦੁਆਰਾ ਸਾਹਿਬ ’ਚ ਬੋਲਾਏ ਹਨ, ਇਸ ਲਈ ਅਸੀਂ ਪਾਠ ਨਹੀਂ ਹੋਣ ਦੇਣਾ : ਬਾਬਾ ਬੂਟਾ ਸਿੰਘ ਉਧਰ ਜਦੋਂ ਬਾਬਾ ਬੂਟਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੀ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੇ ਗੱਲਬਾਤ ਹੋਈ ਹੁੰਦੀ ਮੈਂ ਜਵਾਬ ਨਹੀਂ ਦਿੰਦਾ ਸੀ ਪਰ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਡੇ ਗੁਰਦੁਆਰਾ ਸਾਹਿਬ ਵਿਖੇ ਜਦੋਂ ਵੀ ਅਖੰਡ ਪਾਠ ਪ੍ਰਕਾਸ਼ ਹੁੰਦਾ ਹੈ ਸਾਡੇ ਪਾਠੀ ਕਰਦੇ ਹਨ। ਇਹ ਪਾਠੀ ਬਾਹਰੋਂ ਲੈ ਕੇ ਆਏ ਨਾ ਇਹ ਬਾਹਰੋਂ ਆਏ ਪਾਠੀਆਂ ਤੋਂ ਅਸੀਂ ਪਾਠ ਨਹੀਂ ਕਰਵਾਉਣਾ, ਨਾ ਹੋਣ ਦੇਣਾ, ਕਦੇ ਵੀ ਕੋਈ ਵੀ ਕੋਈ ਥੋੜੀ ਜਿਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸ਼ਰਾਰਤ ਕਰ ਦਿੰਦਾ ਹੈ ਤਾਂ ਇਹ ਸਾਰਾ ਸਿੱਟਾ ਮੇਰੇ ਸਿਰ ਆਉਣਾ ਹੈ। ਇਸ ਤਰ੍ਹਾਂ ਕਰਕੇ ਮੈਂ ਇਹ ਨਹੀਂ ਹੋਣ ਦੇਵਾਂਗਾ, ਬਾਕੀ ਸਾਡੇ ਸਾਰੇ ਇੱਥੇ ਸ਼੍ਰੋਮਣੀ ਕਮੇਟੀ ਮੈਂਬਰ ਪਹੁੰਚੇ ਹੋਏ ਨੇ, ਉਨ੍ਹਾਂ ਦਾ ਜੋ ਫੈਸਲਾ ਹੋਵੇਗਾ, ਉਹ ਮੰਨਿਆ ਜਾਵੇਗਾ।