ਦਿੱਗਜ਼ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸੁਖਮਨੀ ਸਾਹਿਬ ਦੇ ਕਰਵਾਏ ਪਾਠ
ਦਿੱਗਜ ਫਿਲਮੀ ਅਦਾਕਾਰ ਧਰਮਿੰਦਰ ਦੀ ਯਾਦ ਵਿਚ ਉਨ੍ਹਾਂ ਦੇ ਚਹੇਤੇ ਰਾਜੂ ਸੇਠੀ ਦੀ ਅਗਵਾਈ ਹੇਠ ਸੁਨਾਮ ਅੰਦਰ ਇਕ ਧਾਰਮਿਕ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਰਾਗੀ ਬਹਾਦਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।
Publish Date: Sun, 07 Dec 2025 11:21 AM (IST)
Updated Date: Sun, 07 Dec 2025 11:22 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਦਿੱਗਜ ਫਿਲਮੀ ਅਦਾਕਾਰ ਧਰਮਿੰਦਰ ਦੀ ਯਾਦ ਵਿਚ ਉਨ੍ਹਾਂ ਦੇ ਚਹੇਤੇ ਰਾਜੂ ਸੇਠੀ ਦੀ ਅਗਵਾਈ ਹੇਠ ਸੁਨਾਮ ਅੰਦਰ ਇਕ ਧਾਰਮਿਕ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਰਾਗੀ ਬਹਾਦਰ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਰਾਜੂ ਸੇਠੀ ਅਤੇ ਊਧਮ ਸਿੰਘ ਨੇ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਧਰਮਿੰਦਰ ਪੰਜਾਬ ਦਾ ਮਾਣ ਸੀ, ਉਹ ਆਖਰੀ ਸਾਹ ਤੱਕ ਪੰਜਾਬ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ ਸੈਂਕੜੇ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਸੁਪਰ ਹਿੱਟ ਫ਼ਿਲਮਾਂ ਦਾ ਰਿਕਾਰਡ ਵੀ ਧਰਮਿੰਦਰ ਦੇ ਨਾਂਅ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹਿਣਗੇ ਤੇ ਉਨ੍ਹਾਂ ਵੱਲੋਂ ਫਿਲਮੀ ਦੁਨੀਆਂ ਵਿਚ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਕੁਲਦੀਪ ਸੇਠੀ, ਦਰਸਨ ਸਿੰਘ, ਲੱਕੀ ਜੱਸਲ, ਦਰਸ਼ਨ ਸਿੰਘ ਦਰਸੀ, ਡਾਕਟਰ ਪ੍ਰਸੋਤਮ ਵਸ਼ਿਸ਼ਟ , ਬੱਬੂ ਜਿੰਦਲ, ਸ਼ਾਮ ਲਾਲ ਪੋਪਲੀ,ਮਹਿੰਦਰ ਸੈਣੀ,ਬਲਜਿੰਦਰ ਸਿੰਘ, ਨਰਿੰਦਰ ਕੁਮਾਰ, ਰਣਜੀਤ ਸਿੰਘ, ਕੇਸਰ ਸਿੰਘ, ਪੰਕਜ ਕੁਮਾਰ, ਪਰਗਟ ਸਿੰਘ, ਨਾਦਰ ਖਾਨ, ਪੂਰਨ ਬਿੱਟੂ, ਤੇਜਿੰਦਰ ਮਧਾਨ, ਸੰਜੀਵ ਕੁਮਾਰ, ਗਗਨ ਜੋਤ, ਸਾਹਿਲ ਪ੍ਰੀਤ, ਕਰਨੈਲ ਸਿੰਘ, ਪਾਲੀ ਸਿੰਘ, ਕੁਲਵਿੰਦਰ ਸਿੰਘ, ਸ਼ੰਟੀ ਕੁਮਾਰ, ਲੱਲੀ ਕੁਮਾਰ ਅਤੇ ਸ਼ਮਸ਼ੇਰ ਸਿੰਘ ਸ਼ੇਰੀ ਆਦਿ ਹਾਜ਼ਰ ਸਨ।