ਪੈਨਸ਼ਨਰ ਸੇਵਾ ਮੇਲਾ ਸਫਲਤਾਪੂਰਵਕ ਕਰਵਾਇਆ
ਪੈਨਸ਼ਨਰ ਸੇਵਾ ਮੇਲਾ ਸਫਲਤਾਪੂਰਵਕ ਸਮਾਪਤ
Publish Date: Sun, 16 Nov 2025 04:12 PM (IST)
Updated Date: Sun, 16 Nov 2025 04:14 PM (IST)
- ਪੈਨਸ਼ਨਰਾਂ ਨੇ ਵੱਡੀ ਗਿਣਤੀ ’ਚ ਪੁੱਜ ਕੇ ਮੇਲੇ ਦਾ ਲਿਆ ਲਾਭ
- ਬੈਂਕ ਕਰਮਚਾਰੀਆਂ ਦਾ ਰਿਹਾ ਸਹਿਯੋਗ : ਜ਼ਿਲ੍ਹਾ ਖਜ਼ਾਨਾ ਅਫ਼ਸਰ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸਰਕਾਰੀ ਪੈਨਸ਼ਨਰ ਸੇਵਾ ਮੇਲੇ ਦੇ ਆਖਰੀ ਦਿਨ ਜ਼ਿਲ੍ਹੇ ਭਰ ਦੇ ਪੈਨਸ਼ਨਰਾ ਨੇ ਆਪਣੀ ਈ-ਕੇਵਾਈਸੀ ਪੋਰਟਲ 'ਤੇ ਕਰਵਾਉਣ ਸਮੇਤ ਆਪਣੇ ਲਾਈਫ ਸਰਟੀਫਿਕੇਟ ਆਨ ਲਾਈਨ ਕਰਵਾਏ। ਇਸ ਮੌਕੇ ਜ਼ਿਲ੍ਹਾ ਖਜ਼ਾਨਾ ਅਫਸਰ ਪ੍ਰਦੀਪ ਕੁਮਾਰ ਗਰਗ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਨਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਊਂਟਿੰਗ, ਈਪੀਪੀ ਪੈਨਸ਼ਨ ਡਾਟਾ ਸ਼ਿਕਾਇਤ ਨਿਵਾਰਨ ਸਕਸੈਸ਼ਨ ਮੋਡਿਊਲ ਆਦਿ ਦੀ ਵਿਵਸਥਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਰਾਂ ਦੀ ਜੀਵਨ ਪ੍ਰਮਾਣ ਪੱਤਰ ਦੀ ਪੈਨਸ਼ਨ ਸੇਵਾ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਲੀ ਪੈਨਸ਼ਨਰ ਦਾ ਈ-ਕੇਵਾਈਸੀ ਕਰਵਾਇਆ ਜਾਣਾ ਲਾਜ਼ਮੀ ਹੈ। ਇਸ ਮੌਕੇ ਅਮਨਦੀਪ ਸਿੰਘ, ਇੰਦਰਜੀਤ ਕੌਰ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ,ਨੀਤੂ, ਸਿਵ ਕੁਮਾਰ, ਗੁਰਪਾਲ ਸਿੰਘ, ਗੁਰਸੇਵਕ ਸਿੰਘ, ਮੁਹੰਮਦ ਸਦੀਕ ਆਦਿ ਹਾਜ਼ਰ ਸਨ।