ਇਨਸਾਨੀਅਤ ਸ਼ਰਮਸਾਰ! ਬੇਜ਼ੁਬਾਨ ਗਾਂਵਾਂ ਨੂੰ ਸੜਕ ਕਿਨਾਰੇ ਸੁੱਟਿਆ; ਤੜਫਦੀਆਂ ਨੂੰ ਖੁੰਖਾਰੂ ਕੁੱਤਿਆਂ ਨੇ ਨੋਚ-ਨੋਚ ਖਾਧਾ
ਪਿੰਡ ਘੜੈਲਾ ਵਿਖੇ 4-5 ਬੇਸਾਹਾਰਾ ਗਊਆਂ ਨੂੰ ਮਾਰ ਕੇ ਪਿੰਡ ਘੜੈਲਾ ਤੋਂ ਜਿਉਂਦ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਘੜੈਲਾ ਦੇ ਸਰਪੰਚ ਬਲਜਿੰਦਰ ਸਿੰਘ ਮਾਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਿਆਰਾ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਰਾਤ ਕੋਈ ਅਣਪਛਾਤਾ ਵਿਆਕਤੀ ਕੈਂਟਰ, ਹਾਥੀ ਟੈਂਪੂ ਰਾਹੀਂ ਦਸ-ਬਾਰਾਂ ਗਾਵਾਂ ਤੇ ਵੱਛੇ-ਵੱਛੀਆ ਪਿੰਡ ਘੜੈਲਾ ਤੋਂ ਜਿਉਂਦ ਵੱਲ ਨੂੰ ਜਾਣ ਵਾਲੀ ਸੜਕ ’ਤੇ ਸੁੱਟ ਗਿਆ।
Publish Date: Sun, 07 Dec 2025 11:30 AM (IST)
Updated Date: Sun, 07 Dec 2025 11:58 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਪਿੰਡ ਘੜੈਲਾ ਵਿਖੇ 4-5 ਬੇਸਾਹਾਰਾ ਗਊਆਂ ਨੂੰ ਮਾਰ ਕੇ ਪਿੰਡ ਘੜੈਲਾ ਤੋਂ ਜਿਉਂਦ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਘੜੈਲਾ ਦੇ ਸਰਪੰਚ ਬਲਜਿੰਦਰ ਸਿੰਘ ਮਾਨ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਿਆਰਾ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬੀਤੀ ਰਾਤ ਕੋਈ ਅਣਪਛਾਤਾ ਵਿਆਕਤੀ ਕੈਂਟਰ, ਹਾਥੀ ਟੈਂਪੂ ਰਾਹੀਂ ਦਸ-ਬਾਰਾਂ ਗਾਵਾਂ ਤੇ ਵੱਛੇ-ਵੱਛੀਆ ਪਿੰਡ ਘੜੈਲਾ ਤੋਂ ਜਿਉਂਦ ਵੱਲ ਨੂੰ ਜਾਣ ਵਾਲੀ ਸੜਕ ’ਤੇ ਸੁੱਟ ਗਿਆ।
ਇਸ ’ਚ ਚਾਰ-ਪੰਜ ਗਾਵਾਂ ਤੇ ਇਕ ਵੱਛਾ ਮਰਿਆ ਹੋਇਆ ਮਿਲਿਆ ਹੈ, ਜਦੋਂ ਕਿ ਦੋ ਪਸ਼ੂ ਤੜਫ ਰਹੇ ਹਨ, ਜਿਨ੍ਹਾਂ ਨੂੰ ਖੁੰਖਾਰੂ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਗਿਆ ਹੈ। ਉਨ੍ਹਾਂ ਕਿਹਾ ਸਾਰੀਆਂ ਗਾਵਾਂ ਤੇ ਵੱਛਰੂ ਖੂਨ ਨਾਲ ਲੱਥ ਪੱਥ ਸਨ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਜੇਕਰ ਕੋਈ ਬੰਦਾ ਗਊਆਂ, ਵੱਛੇ-ਵੱਛੀਆ ਤੇ ਢੱਠਿਆਂ ਨੂੰ ਟਰੱਕ, ਕੈਂਟਰ ਰਾਹੀਂ ਲਿਆਉਂਦਾ ਹੋਇਆ ਮਿਲ ਗਿਆ ਤਾਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੁਲਿਸ ਪ੍ਰਸਾਸ਼ਨ ਪਾਸੋ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਨੰਬਰਦਾਰ ਬਲਜੀਤ ਸਿੰਘ ਘੜੈਲਾ, ਭੋਲਾ ਸਿੰਘ ਬਰਾੜ, ਦਰਸ਼ਨ ਸਿੰਘ ਬਰਾੜ, ਮਨਦੀਪ ਸਿੰਘ ਮਾਨ, ਸਿੰਦਰ ਸਿੰਘ ਸਿੱਖ, ਸੁਖਮਿੰਦਰ ਸਿੰਘ, ਸੇਵਕ ਸਿੰਘ ਨੰਬਰਦਾਰ, ਕੌਰਾ ਸਿੰਘ, ਪ੍ਰਗਟ ਸਿੰਘ ਪੰਚ, ਲੱਬੀ ਸਿੰਘ ਪੰਚ, ਵੀਰਾ ਸਿੰਘ ਤੇ ਲਖਵੀਰ ਸਿੰਘ ਮਹਿੰਗੀ ਪੰਚ ਆਦਿ ਵੀ ਹਾਜ਼ਰ ਸਨ।