ਬ੍ਰਿਲੀਐਂਟ ਸਕੂਲ ’ਚ ਫਨਫਿਸਟਾ ਮੇਲਾ ਲਾਇਆ
ਬ੍ਰਿਲੀਐਂਟ ਸਕੂਲ ’ਚ ਫਨਫਿਸਟਾ ਮੇਲਾ ਲਗਾਇਆ
Publish Date: Sun, 16 Nov 2025 06:11 PM (IST)
Updated Date: Sun, 16 Nov 2025 06:14 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬ੍ਰਿਲੀਐਂਟ ਸਕੂਲ ਪੱਖੋਂ ਕਲਾਂ ਜੋ ਕਿ ਸੰਤ ਬਾਬਾ ਚਰਨਪੁਰੀ ਤੇ ਐੱਮਡੀ ਕਰਮਜੀਤ ਕੌਰ ਦੀ ਅਗਵਾਈ ਅਧੀਨ ਚੱਲ ਰਿਹਾ ਹੈ। ਸਕੂਲ ’ਚ ਫਨਫਿਸਟਾ ਮੇਲਾ ਲਾਇਆ ਗਿਆ। ਇਸ ’ਚ ਵਿਦਿਆਰਥੀਆਂ ਦੁਆਰਾ ਹਿੰਦੀ ਅੰਗਰੇਜ਼ੀ ਤੇ ਪੰਜਾਬੀ ’ਚ ਗੀਤ ਗਾਏ ਗਏ ਤੇ ਨਾਲ ਹੀ ਮਾਪਿਆਂ ਤੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਵੱਖ-ਵੱਖ ਗੇਮਾਂ ਦੀਆਂ ਸਟਾਲਾਂ ਲਾਈਆਂ ਗਈਆਂ ਜਿਵੇਂ ਕਿ ਰੈਫਲ ਸ਼ੂਟਿੰਗ, ਬਲੂਨ ਬੈਲੇਂਸ, ਕਲਰ ਫਾਇੰਡਿੰਗ ਆਦਿ। ਇਸ ਦੇ ਨਾਲ ਹੀ ਫੂਡ ਦੇ ਨਾਲ ਸਬੰਧਿਤ ਵੀ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ। ਪ੍ਰਿੰਸੀਪਲ ਸੁਮਨ ਸ਼ਰਮਾ ਦੀ ਅਗਵਾਈ ਅਧੀਨ 21 ਲੱਕੀ ਡਰਾਅ ਕੱਢੇ ਗਏ। ਜੰਨਤ ਸਿੰਘ ਨੂੰ ਪਹਿਲਾ ਲੱਕੀ ਡਰਾਅ ਕੱਢਿਆ ਗਿਆ ਤੇ ਨਾਲ ਹੀ ਕੋਆਰਡੀਨੇਟਰ ਨਰਿੰਦਰ ਕੌਰ ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗੁਰਮੀਤ ਕੌਰ ਨੇ ਸਟੇਜ ਦਾ ਸੰਚਲਨ ਕੀਤਾ ਤੇ ਸਮੂਹ ਸਟਾਫ ਆਦਿ ਹਾਜ਼ਰ ਸਨ।