ਕਲੱਬ ਵੱਲੋਂ ਡਾ. ਪ੍ਰਿਯੰਕਾ ਸ਼ਰਮਾ ਦਾ ਸਨਮਾਨ
ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਵਲੋਂ ਡਾ. ਪ੍ਰਿਯੰਕਾ ਸ਼ਰਮਾ ਦਾ ਸਨਮਾਨ
Publish Date: Sun, 16 Nov 2025 06:09 PM (IST)
Updated Date: Sun, 16 Nov 2025 06:11 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਡਾ. ਪ੍ਰਿਯੰਕਾ ਸ਼ਰਮਾ ਨੂੰ ਮਿਸਿਜ਼ ਇੰਡੀਆ ਬਿਓਂਡ ਪ੍ਰੋਫੈਸ਼ਨ 2025 ਦਾ ਖਿਤਾਬ ਜਿੱਤਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪੀਆਰਓ ਰਜਿੰਦਰ ਰਿੰਪੀ ਨੇ ਦੱਸਿਆ ਕਿ ਇਹ ਸਨਮਾਨ ਕਲੱਬ ਦੇ ਪ੍ਰਧਾਨ ਵਿਨੋਦ ਸ਼ਰਮਾ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਖਿਤਾਬ ਜਿੱਤਕੇ ਡਾ. ਪ੍ਰਿਯੰਕਾ ਸ਼ਰਮਾ ਨੇ ਨਾ ਸਿਰਫ਼ ਬਰਨਾਲਾ ਜ਼ਿਲ੍ਹੇ ਦਾ ਸਗੋਂ ਦੇਸ਼ ਭਰ ਵਿੱਚ ਪੂਰੇ ਸੂਬੇ ਦਾ ਨਾਮ ਵੀ ਰੋਸ਼ਨ ਕੀਤਾ ਹੈ। ਵਿਨੋਦ ਸ਼ਰਮਾ ਨੇ ਇਹ ਵੀ ਐਲਾਨ ਕੀਤਾ ਕਿ ਡਾ. ਪ੍ਰਿਯੰਕਾ ਸ਼ਰਮਾ ਨੂੰ ਕਲੱਬ ਦੇ ਸੂਬਾ ਪੱਧਰੀ ਸਾਲਾਨਾ ਸਮਾਗਮ ’ਚ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਸਰਪ੍ਰਸਤ ਰਾਮਪਾਲ ਸਿੰਗਲਾ, ਰਾਕੇਸ਼ ਕੁਮਾਰ ਤੇ ਸੰਜੀਵ ਸ਼ਰਮਾ ਆਦਿ ਮੌਜੂਦ ਸਨ।