ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਵਾਈਐੱਸ ਸਕੂਲ ਹੰਡਿਆਇਆ ਦੀਆਂ ਖਿਡਾਰਨਾਂ ਦਾ ਜ਼ੋਨ ਪੱਧਰ ਦੀਆਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਜਾਣਕਾਰੀ ਦਿੰਦਿਆਂ ਸਪੋਰਟਸ ਡਾਇਰੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਦੇ ਮੁਕਾਬਲਿਆਂ 'ਚ ਵਾਈਐੱਸ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਈਵੈਂਟਾਂ 'ਚ 10 ਤਗਮੇ ਜਿੱਤੇ। ਹਰਮਨਜੋਤ ਕੌਰ ਨੇ ਅੰਡਰ-19 ਦੇ ਮੁਕਾਬਲਿਆਂ 'ਚ 400 ਮੀ. ਤੇ 100 ਮੀ. ਦੌੜ 'ਚ ਸੋਨੇ ਦਾ ਤਗਮਾ ਤੇ ਲੌਂਗ ਜੰਪ 'ਚ ਚਾਂਦੀ ਦਾ ਤਗਮਾ ਜਿੱਤਿਆ। ਸਿਮਰਨਦੀਪ ਕੌਰ ਨੇ ਅੰਡਰ-17 ਦੇ ਮੁਕਾਬਲਿਆਂ 'ਚ 100 ਮੀ. ਦੌੜ 'ਚ ਸੋਨੇ ਤੇ 400 ਮੀ. ਦੌੜ 'ਚ ਚਾਂਦੀ ਦਾ ਤਗਮਾ ਜਿੱਤਿਆ। ਗੁਰਮਨਜੋਤ ਕੌਰ ਨੇ ਅੰਡਰ-19 ਦੇ ਮੁਕਾਬਲਿਆਂ 'ਚ 800 ਮੀ. ਤੇ 100 ਮੀ. ਦੌੜ 'ਚ ਚਾਂਦੀ ਦੇ ਤਗਮੇ ਜਿੱਤੇ। ਨਵਨੀਤ ਕੌਰ ਨੇ ਅੰਡਰ-17 ਦੇ ਮੁਕਾਬਲਿਆਂ 'ਚ 800 ਮੀ. ਦੌੜ, ਨਵਜੋਤ ਕੌਰ ਨੇ 200 ਮੀ. ਦੌੜ ਤੇ ਮਨਦੀਪ ਕੌਰ ਨੇ ਅੰਡਰ-19 ਦੇ ਮੁਕਾਬਲਿਆਂ 'ਚ 200 ਮੀ. ਦੌੜ 'ਚ ਕਾਂਸੀ ਦੇ ਤਗਮੇ ਜਿੱਤੇ। ਪਿ੍ਰੰਸੀਪਲ ਕੁਸਮ ਸ਼ਰਮਾ ਤੇ ਵਾਈਸ ਪਿ੍ਰੰਸੀਪਲ ਸਚਿਨ ਗੁਪਤਾ ਨੇ ਸਾਂਝੇ ਤੌਰ 'ਤੇ ਖਿਡਾਰਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।