ਗੁਰਮੁੱਖ ਸਿੰਘ ਹਮੀਦੀ, ਮਹਿਲ ਕਲਾਂ :

ਪਿੰਡ ਹਮੀਦੀ ਦੇ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਨਾਲ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਇਸ ਮੌਕੇ ਸਮਾਜਸੇਵੀ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਸ਼ੀਤਲ ਸਿੰਘ 23 ਸਾਲ ਪੁੱਤਰ ਦਲਵਿੰਦਰ ਸਿੰਘ ਉਰਫ ਪੱਪੂ ਵਾਸੀ ਹਮੀਦੀ ਜੋ ਕੇ ਆਪਣੇ ਦੋਸਤ ਨਾਲ ਪਿੰਡ ਸਹੌਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਸਤ ਦੀ ਮਾਸੀ ਦੀ ਬੇਟੀ ਦੇ ਵਿਆਹ ਸਮਾਗਮ 'ਚ ਪਿੰਡ ਮਹਿਰਾਜ ਵਿਖੇ ਸ਼ਾਮਲ ਹੋਣ ਲਈ ਜਾ ਰਹੇ ਸਨ। ਰਸਤੇ 'ਚ ਪਿੰਡ ਰਾਏਸਰ ਤੇ ਬਖ਼ਤਗੜ੍ਹ ਦੇ ਵਿਚਕਾਰ ਸਵੇਰੇ 8 ਵਜੇ ਦੇ ਕਰੀਬ ਇਕ ਖੜ੍ਹੇ ਦਰੱਖਤ 'ਚ ਮੋਟਰਸਾਈਕਲ ਦੇ ਟਕਰਾਉਣ ਨਾਲ ਸੀਤਲ ਸਿੰਘ ਵਾਸੀ ਹਮੀਦੀ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦ ਕਿ ਉਸ ਦੇ ਪਿੰਡ ਸਹੌਰ ਨਾਲ ਸਬੰਧਤ ਦੋਸਤ ਦੇ ਸੱਟਾਂ ਲੱਗਣ ਕਾਰਨ ਉਸ ਨੂੰ ਬਰਨਾਲਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ।