ਬੂਟਾ ਸਿੰਘ ਚੌਹਾਨ, ਸੰਗਰੂਰ : ਪਿੰਡ ਰੱਤਾ ਖੇੜਾ ਦੇ ਦਲਿਤ ਅੰਮ੍ਰਿਤਧਾਰੀ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਰੱਤਾਖੇੜਾ ਹਲਕਾ ਦਿੜ੍ਹਬਾ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਖ਼ੁਦਕੁਸ਼ੀ ਕਰ ਲਈ ਹੈ। ਇਹ ਖ਼ੁਦਕੁਸ਼ੀ ਉਸ ਨੇ 14 ਜੁਲਾਈ ਨੂੰ ਉਦੋਂ ਕੀਤੀ ਸੀ ਜਦੋਂ ਉਸ ਨੂੰ ਖ਼ਾਲਿਸਤਾਨ ਹੋਣ ਦੇ ਸ਼ੱਕ 'ਚ ਕੇਂਦਰ ਦੀ ਵਿਸ਼ੇਸ਼ ਜਾਂਚ ਲਈ ਚੰਡੀਗੜ੍ਹ ਆਈ ਪੁਲਿਸ ਨੇ ਉਸ ਨੂੰ ਉੱਥੇ ਪੁੱਛ-ਗਿੱਛ ਲਈ ਬੁਲਾਇਆ ਸੀ। ਉਸੇ ਰਾਤ ਉਸ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਰਾਤ ਠਹਿਰਣ ਲਈ ਕਮਰਾ ਲਿਆ ਸੀ ਤੇ ਖ਼ੁਦਕੁਸ਼ੀ ਕਰ ਲਈ। ਅੱਜ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪੁੱਜੇ। ਉਹ ਪਰਿਵਾਰ ਸਮੇਤ ਐੱਸਐੱਸਪੀ ਸੰਗਰੂਰ ਡਾ. ਸੰਦੀਪ ਗਰਗ ਨੂੰ ਮਿਲਣਗੇ।

ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ 'ਚ ਲਿਖਿਆ ਹੈ ਕਿ ਲਵਪ੍ਰੀਤ ਨੇ ਇਹ ਕਦਮ UAPA ਐਕਟ ਦੇ ਡਰੋਂ ਚੁੱਕਿਆ ਹੈ।

Posted By: Seema Anand