ਸ਼ੰਭੂ ਗੋਇਲ, ਲਹਿਰਾਗਾਗਾ : ਵਿੱਦਿਆ ਰਤਨ ਕਾਲਜ ਫਾਰ ਵੂਮੈਨ ਖੋਖਰ ਕਲਾਂ ਵਿਖੇ ਇੰਸਟਕਟਰ ਪਵਨ ਕੁਮਾਰ ਤੇ ਲੈਕਚਰਾਰ ਜਗਸੀਰ ਸਿੰਘ ਦੀ ਅਗਵਾਈ ਵਿੱਚ ਯੋਗਾ ਸੈਮੀਨਾਰ ਲਾਇਆ ਗਿਆ। ਜਿਸ ਵਿਚ ਉਨ੍ਹਾਂ ਨੇ ਵਿਦਿਆਰਣਾਂ ਨੂੰ ਚੰਗੀ ਸਿਹਤ ਲਈ ਯੋਗਾ ਅਭਿਆਸ ਵੀ ਕਰਵਾਇਆ ਅਤੇ ਵਿਦਿਆਰਥਣਾਂ ਨੂੰ ਯੋਗ ਦੁਆਰਾ ਸ਼ੁੱਧੀਕਰਣ ਆਸਣ ਤੇ ਪ੍ਰਣਯਾਮ ਆਸਣ ਆਦਿ ਬਾਰੇ ਦੱਸਿਆ ਗਿਆ। ਇਸ ਸ਼ੈਸਨ ਵਿਚ ਕਾਲਜ ਦੀਆਂ ਲਗਪਗ ਸਾਰੀਆਂ ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਦੇ ਚੈਅਰਮੇਨ ਚੈਰੀ ਗੋਇਲ ਅਤੇ ਐੱਮਡੀ ਹਿਮਾਸ਼ੂ ਗਰਗ ਨੇ ਕਿਹਾ ਕਿ ਯੋਗਾ ਸਿਹਤਮੰਦ ਜੀਵਨ ਜਿਊਣ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਵਿਦਿਆਰਥੀ ਬਿਮਾਰੀਆਂ ਤੋਂ ਬਚ ਸਕਦੇ ਹਨ।