ਦਰਸ਼ਨ ਸਿੰਘ ਚੌਹਾਨ, ਸੁਨਾਮ

ਪਿੰਡ ਛਾਜਲੀ ਦੀ ਅੰਦਰੂਨੀ ਸੜਕ ਦੀ ਬਦਤਰ ਹੋਈ ਹਾਲਤ ਦੇ ਵਿਰੋਧ ਵਿੱਚ ਧਰਨਾ ਅੱਜ ਪੰਜਵੇਂ ਦਿਨ ਜਿੱਤ ਦੇ ਰੂਪ ਵਿੱਚ ਸਮਾਪਤ ਹੋ ਗਿਆ ਹੈ । ਸੜਕ ਬਣਾਓ ਐਕਸਨ ਕਮੇਟੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਦਾ,ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ ) ਅਤੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਸੜਕ ਬਣਾਉਣ ਲਈ ਲਿਖਤੀ ਰੂਪ 'ਚ ਦੇਣ ਲਈ ਮਜ਼ਬੂਰ ਕਰ ਦਿੱਤਾ। ਸੜਕ ਬਣਾਓ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ ਪੰਜਵੇਂ ਦਿਨ ਜਸਪ੍ਰਰੀਤ ਸਿੰਘ ਐਸਡੀਐਮ ਸੁਨਾਮ ਨੇ ਮੌਕੇ ਤੇ ਪਹੁੰਚਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੜਕ 15 ਦਸੰਬਰ ਤੱਕ ਬਣਕੇ ਤਿਆਰ ਹੋ ਜਾਵੇਗੀ । ਕਾਮਰੇਡ ਗੋਬਿੰਦ ਸਿੰਘ ਛਾਜਲੀ , ਕਿਸਾਨ ਆਗੂ ਸੰਤਰਾਮ ਸਿੰਘ, ਜਤਿੰਦਰ ਸਿੰਘ , ਵਿਕਰਮਜੀਤ ਸਿੰਘ ਵਿੱਕੀ ,ਕਰਮ ਸਿੰਘ ਸੱਤ , ਕੁਲਵਿੰਦਰ ਸਿੰਘ ਸਮਾਜ ਸੇਵੀ , ਕੁਲਦੀਪ ਸ਼ਰਮਾ ,ਜਸਵੀਰ ਲਾਡੀ , ਗੁਲਜ਼ਾਰ ਸਿੰਘ ਧਾਲੀਵਾਲ , ਗੋਬਿੰਦ ਸਿੰਘ ਕਾਹਲ਼ , ਸਿਰੀਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਛਾਜਲੀ ਪਿੰਡ ਵਿਚਲੀ ਸੜਕ ਦੀ ਬਦਤਰ ਹੋਈ ਹਾਲਤ ਮੁੜ ਸੜਕ ਬਣਾਉਣ ਦੀ ਮੰਗ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਜਿਸ ਤੋਂ ਬਾਅਦ ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਲਿਖਤੀ ਭਰੋਸਾ ਦੇਣਾ ਪਿਆ ਹੈ।