ਪਰਦੀਪ ਕਸਬਾ, ਸੰਗਰੂਰ : ਸਥਾਨ ਆਈਟੀਆਈ ਸੁਨਾਮ ਦੇ ਮੁਲਾਜ਼ਮਾਂ ਵੱਲੋਂ ਕੀਤੀ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੇ ਸੱਦੇ ਤਹਿਤ ਹੜਤਾਲ ਕਰਕੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਰਵਈਏ ਦੀ ਅਲੋਚਣਾ ਕੀਤੀ। ਇਸ ਮੌਕੇ ਕ੍ਰਿਸ਼ਨ ਕੁਮਾਰ, ਮਲਕੀਤ ਸਿੰਘ ਅਤੇ ਕਮਲਜੀਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਾ ਮੰਨ ਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਲੰਬੇ ਸਮੇਂ ਤੋਂ ਨਹੀਂ ਮੰਨੀਆਂ ਜਾਂ ਰਹੀਆਂ। ਆਗੂਆ ਕਿਹਾ ਕਿ ਡੀਏ ਦਾ ਬਕਾਇਆ, ਪੁਰਾਨੀ ਪੈਨਸ਼ਨ ਸਕੀਮ ਲਾਗੂ ਕਰਨਾ, ਛੇਵੇਂ ਪੇ-ਕਮਿਸ਼ਨਰ ਦੀ ਰਿਪੋਰਟ ਅਨੁਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾਂ ਕਰਨਾ ਆਦਿ ਮੰਗਾਂ 'ਤੇ ਸਰਕਾਰ ਦੀ ਚੁੱਪੀ ਦੇ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਕਰਕੇ 17 ਅਕਤੂਬਰ ਤੋਂ ਮੁਲਾਜ਼ਮਾਂ ਸੂਬਾ ਪੱਧਰੀ ਕਲਮ ਛਡੋ ਹੜਤਾਲ ਦੇ ਸੱਦੇ ਤਹਿਤ ਧਰਨੇ 'ਤੇ ਬੈਠੇ ਹੋਏ ਹਨ। ਇਸ ਮੌਕੇ ਯੂਨੀਅਨ ਆਗੂ ਵਿਨੋਦ ਕੁਮਾਰ, ਅਮਨਦੀਪ ਸਿੰਘ, ਰਾਜਵੀਰ ਸਿੰਘ, ਸੰਦੀਪ ਕੁਮਾਰ, ਸੁਨੀਲ ਸੂਦ, ਜਤਿੰਦਰ ਸਿੰਘ, ਸਰਵਨਜੀਤ ਸਿੰਘ, ਸੁਰਜੀਤ ਸਿੱਧੁੂ, ਪਰਮਪਾਲ ਸਿੰਘ, ਕੁਲਦੀਪ ਸਿੰਘ, ਹਰਮੇਲ ਸਿੰਘ, ਅਸ਼ਵਨੀ ਕੁਮਾਰ, ਮੰਗਤ ਧਿਮਾਨ, ਨਿਰਮਲ ਸਿੰਘ, ਚਰਨ ਸਿੰਘ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।