ਕਰਮਜੀਤ ਸਿੰਘ ਸਾਗਰ, ਧਨੌਲਾ : ਪੰਜਾਬ ਰਾਜ ਬਿਜਲੀ ਬੋਰਡ ਸਬ ਡਵੀਜ਼ਨ ਧਨੌਲਾ ਦੇ ਇਕ ਦੋ ਸਮੂਹ ਮੁਲਾਜਮਾਂ ਵੱਲੋਂ ਈਫੀ ਦੇ ਦਿੱਤੇ ਸੱਦੇ 'ਤੇ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕਰਦਿਆ ਕਾਲਾ ਦਿਵਸ ਮਨਾਇਆ 'ਤੇ ਮੋਦੀ, ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਸਮੇਂ ਡਵੀਜ਼ਨ ਬਰਨਾਲਾ ਦੇ ਪ੍ਰਧਾਨ ਰਾਮਪਾਲ ਸਿੰਘ, ਸਾਬਕਾ ਸਰਕਲ ਪ੍ਰਧਾਨ ਜੱਗਾ ਸਿੰਘ, ਸਾਥੀ ਵਿਰਸਾ ਸਿੰਘ ਬੋਲਦਿਆ ਦਿਆ ਕਿਹਾ ਕਿ ਮੋਦੀ ਸਰਕਾਰ ਨੇ 2020 ਦੇ ਬਿਜਲੀ ਬਿੱਲ ਨੂੰ ਪਾਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਗਲ-ਘੁੱਟਣ ਲਈ ਮੋਟਰ ਆਦਿ ਬਿੱਲ ਚਾਲੂ ਕਰਨ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰਾਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ 'ਚ ਦੇ ਰਹੀ ਹੈ, ਜੋ ਕਿ ਅਸੀ ਬਿਲਕੁੱਲ ਨਹੀ ਹੋਣ ਦਿਆਗੇ। ਉਨ੍ਹਾ ਕਿਹਾ ਕਿ ਅਸੀ ਹੋਰਨਾਂ ਮਹਿਕਮੇ ਦੇ ਮੁਲਾਜ਼ਮਾਂ ਵਾਂਗ 8 ਘੰਟੇ ਡਿਊਟੀ ਕਰਾਂਗੇ, ਜੋ ਕਿ 10 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਮੇਂ ਮੁਲਾਜ਼ਮਾਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਵਿਭਾਗ ਦਾ ਨਿੱਜੀਕਰਨ ਕੀਤਾ, ਤੇ ਹੋਰਨਾਂ ਜਥੇਬੰਦੀਆਂ ਨੂੰ ਨਾਲ ਮਿਲ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਗੁਰਦਰਸ਼ਨ ਸਿੰਘ, ਰਾਜ ਸਿੰਘ, ਪੀਐਸਈਬੀ ਫੈਡਰੇਸ਼ਨ ਏਟਕ ਗੁਰਜੰਟ ਸਿੰਘ, ਜਸਵਿੰਦਰ ਸਿੰਘ ਤੇ ਸੁਖਰਾਜ ਸਿੰਘ ਆਦਿ ਹਾਜ਼ਰ ਸਨ।