ਮੁਕੇਸ਼ ਸਿੰਗਲਾ, ਭਵਾਨੀਗੜ੍ਹ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਘੱਟ ਵੋਟਿੰਗ ਪ੍ਰਤੀਸ਼ਤਤਾ ਨੇ ਹਲਕੇ ਦੇ ਲੋਕਾਂ ਦੀ ਚੋਣ ਪ੍ਰਤੀ ਘੱਟ ਦਿਲਚਸਪੀ ਨੂੰ ਹੋਣਾ ਦਰਸਾਇਆ ਹੋਵੇ ਪੰ੍ਤੂ ਸ਼ਹਿਰ ਵਿੱਚ ਉਤਸ਼ਾਹਿਤ ਮਹਿਲਾਵਾਂ ਨੇ ਆਮ ਆਦਮੀ ਪਾਰਟੀ ਦਾ ਬੂਥ ਲਗਾ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਮਹਿਲਾਵਾਂ ਦੇ ਬੂਥ 'ਤੇ 'ਆਪ' ਦੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਮਹਿਲਾ ਵਲੰਟੀਅਰਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਰਾਜ ਨੇ ਕਿਹਾ ਕਿ ਉਨ੍ਹਾਂ ਦੀ ਵੀ ਰਾਜਨੀਤਿਕ ਸ਼ੁਰੂਆਤ ਬੂਥ ਲਗਾਉਣ ਤੋਂ ਬਾਅਦ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਦੇ ਸੂਝਵਾਨ ਵੋਟਰ ਇਕ ਆਮ ਪਰਿਵਾਰ ਦੇ ਨੌਜਵਾਨ ਗੁਰਮੇਲ ਸਿੰਘ ਘਰਾਚੋਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਮੌਕੇ ਸ਼ੈਲੀ ਗੋਇਲ, ਪੂਜਾ ਭਾਂਬਰੀ, ਸਰਬਜੀਤ ਕੌਰ, ਸ਼ਿੰਦਰਪਾਲ ਕੌਰ, ਸੰਤੋਸ਼ ਰਾਣੀ ਸਮੇਤ ਹੋਰ ਮਹਿਲਾਵਾਂ ਨੇ ਬੂਥ 'ਤੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਉਨ੍ਹਾਂ ਨਾਲ 'ਆਪ' ਦੇ ਆਗੂ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ, ਰਾਮ ਗੋਇਲ, ਵਿਸ਼ਾਲ ਭਾਂਬਰੀ, ਰਜਿੰਦਰ ਚਹਿਲ, ਰੂਪ ਚੰਦ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।