ਕਰਮਜੀਤ ਸਿੰਘ ਸਾਗਰ, ਧਨੌਲਾ : ਨੇੜਲੇ ਪਿੰਡ ਕਾਲੇਕੇ ਵਿਖੇ ਔਰਤ ਨੇ ਦੋ ਬੱਚਿਆਂ ਸਮੇਤ ਜ਼ਹਿਰ ਨਿਗਲ ਲਿਆ। ਔਰਤ ਤੇ ਬੱਚੀ ਦੀ ਮੌਤ ਹੋ ਗਈ। ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕਾਲੇਕੇ ਦੀ ਔਰਤ ਬੀਰਪਾਲ ਕੌਰ 35 ਪਤਨੀ ਬਲਦੇਵ ਸਿੰਘ ਨੇ ਆਪਣੇ ਬੱਚੀ ਜੋਤੀ 5 ਸਾਲ ਸੁਖਪ੍ਰੀਤ ਸਿੰਘ 8 ਸਾਲ ਸਮੇਤ ਸ਼ਾਮ ਨੂੰ ਪਤੀ ਘਰ ਨਾ ਹੋਣ ਤੋ ਬਾਅਦ ਜ਼ਹਿਰ ਨਿਗਲ ਲਿਆ, ਗੁਆਂਢੀਆਂ ਵੱਲੋਂ ਪਤਾ ਲੱਗਣ 'ਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਧਨੌਲਾ ਵਿਚ ਦਾਖ਼ਲ ਕਰਵਾਇਆ ਗਿਆ। ਸਰਕਾਰੀ ਹਸਪਤਾਲ ਧਨੌਲਾ ਦੀ ਡਾਕਟਰ ਤੇ ਟੀਮ ਨੇ ਮੁੱਢਲੀ ਸਹਾਇਤਾ ਦੇਣ 'ਤੇ ਬੀਰਪਾਲ ਕੌਰ ਤੇ ਲੜਕੀ ਜੋਤੀ ਨੂੰ ਮਿ੍ਤਕ ਕਰਾਰ ਦੇ ਦਿੱਤਾ। ਲੜਕੇ ਸੁਖਪ੍ਰੀਤ ਸਿੰਘ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਘਟਨਾ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗਿਆ ਹੈ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।