ਸ਼ੰਭੂ ਗੋਇਲ, ਲਹਿਰਾਗਾਗਾ : ਨੇੜਲੇ ਪਿੰਡ ਗਾਗਾ ਦੀ ਇੱਕ ਔਰਤ ਨੇ ਸੱਸ, ਸਹੁਰਾ ਅਤੇ ਪਤੀ ਤੋਂ ਤੰਗ ਆ ਕੇ ਗਲ ਫ਼ਾਹਾ ਲੈਂਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸਿਟੀ ਇੰਚਾਰਜ਼ ਸਬ-ਇੰਸਪੈਕਟਰ ਪ੍ਰਸ਼ੋਤਮ ਸ਼ਰਮਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ 35 ਪਤਨੀ ਤਰਸੇਮ ਸਿੰਘ ਨਿਵਾਸੀ ਗਾਗਾ, ਜੋ 8-9 ਸਾਲ ਪਹਿਲਾ ਤਰਸੇਮ ਸਿੰਘ ਨਾਲ ਵਿਆਹੀ ਸੀ ਅਤੇ ਆਂਗਣਵਾੜੀ ਵਿੱਚ ਨੌਕਰੀ ਵੀ ਕਰਦੀ ਸੀ ਜਿਸ ਨੇ ਕੱਲ੍ਹ ਦੇਰ ਰਾਤ ਗਲ ਫ਼ਾਹਾ ਲੈਂਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਰਾ ਚਰਨਪ੍ਰੀਤ ਸਿੰਘ ਪੁੱਤਰ ਹਾਕਮ ਸਿੰਘ ਨਿਵਾਸੀ ਰੱਲਾ, ਥਾਣਾ ਜੋਗਾ, ਜ਼ਿਲ੍ਹਾ ਮਾਨਸਾ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਭੈਣ ਮਨਦੀਪ ਕੌਰ ਨੂੰ ਉਸ ਦਾ ਪਤੀ ਤਰਸੇਮ ਸਿੰਘ, ਸੱਸ ਚਰਨਜੀਤ ਕੌਰ ਅਤੇ ਸਹੁਰਾ ਸੱਤਪਾਲ ਸਿੰਘ ਤੰਗ ਪ੍ਰੇਸ਼ਾਨ ਕਰਦੇ ਸਨ। ਜਿਸ ਤੋਂ ਤੰਗ ਆ ਕੇ ਮੇਰੀ ਭੈਣ ਨੂੰ ਇਹ ਖੌਫ਼ਨਾਕ ਕਦਮ ਚੁੱਕਣਾ ਪਿਆ। ਹੁਣ ਚਰਨਪ੍ਰੀਤ ਸਿੰਘ ਦੇ ਬਿਆਨਾਂ ਮੁਤਾਬਕ ਸੱਸ, ਸਹੁਰਾ ਅਤੇ ਪਤੀ ਖ਼ਿਲਾਫ਼ 306,34 ਆਈਪੀਸੀ ਦੀ ਧਾਰਾ ਤਹਿਤ ਪਰਚਾ ਦਰਜ ਕਰਦਿਆਂ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ।

Posted By: Jagjit Singh