ਯੋਗੇਸ ਸ਼ਰਮਾ, ਭਦੌੜ : ਪੰਜਾਬ ਸੁਬਾਰਡੀਨੇਟਸ ਸਰਵਿਸਜ਼ ਫੈਡਰੇਸ਼ਨ ਵਲੋਂ ਭਦੌੜ ਦੇ ਸਫ਼ਾਈ ਸੇਵਕਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਕਾਰਨ ਨਗਰ ਕੌਂਸਲ ਭਦੌੜ ਦੇ ਦਫ਼ਤਰ ਮੂਹਰੇ ਬਲਾਕ ਪ੍ਰਧਾਨ ਚਮਕੌਰ ਸਿੰਘ ਕੈਰੇ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਲਗਾਇਆ ਗਿਆ। ਪੰਜਾਬ ਸੁਬਾਰਡੀਨੇਟਸ ਸਰਵਿਸਜ਼ ਫੈਡਰੇਸਨ ਜ਼ਿਲ੍ਹਾ ਬਰਨਾਲਾ ਦੇ ਅਨਿਲ ਕੁਮਾਰ ਤੇ ਦਰਸ਼ਨ ਸਿੰਘ ਚੀਮ ਨੇੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਭਦੌੜ ਦੇ ਸਫ਼ਾਈ ਸੇਵਕਾਂ ਨੂੰ ਪਿਛਲੇ ਪੰਜ ਮਹੀਨਿਆਂ ਤੋ ਤਨਖਾਹ ਨਹੀ ਮਿਲੀੇ ਇਸ ਤੋ ਇਲਾਵਾ ਜੋ ਪੀਐਫ ਕੱਟੀ ਗਈ ਹੈ ਉਸ ਦਾ ਕੋਈ ਵੀ ਹਿਸਾਬ ਕਿਤਾਬ ਨਹੀ ਹੈ। ਜਿਸ ਦੀ ਹਰ ਸਾਲ ਸਟੇਟਮੈਂਟ ਜਾਰੀ ਕਰਨੀ ਹੁੰਦੀ ਹੈ ਪਰ ਨਗਰ ਕੌਂਸਲ ਵੱਲੋਂ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਕੀਤੀ ਤੇ ਨਾ ਹੀ ਕੋਈ ਗਰਮੀ ਸਰਦੀ ਵਾਲੀ ਵਰਦੀ ਦਿੱਤੀ ਗਈ ਹੈ ਤੇ ਨਾ ਹੀ ਕੋਈ ਕੰਮ ਕਰਨ ਵਾਲੀਆਂ ਕਿੱਟਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਧਰਨਾ ਦੇਣ ਦੇ ਲਈ ਮਜਬੁੂਰ ਹੋਏ ਹਾਂ ਜੇਕਰ ਸਾਡੀਆਂ ਮੰਗੀਆਂ ਗਈਆਂ ਮੰਗਾਂ 'ਤੇ ਗੌਰ ਨਹੀਂ ਕੀਤਾ ਗਿਆ ਤਾਂ ਅਸੀ ਤਿੱਖਾ ਸਘੰਰਸ਼ ਵਿੱਢਣ ਦੇ ਲਈ ਮਜਬੂਰ ਹੋਵਾਂਗੇ । ਇਸ ਮੌਕੇ ਬਲਾਕ ਪ੍ਰਧਾਨ ਚਮਕੌਰ ਸਿੰਘ, ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ, ਦਰਸ਼ਨ ਸਿੰਘ ਚੀਮਾ, ਅਵਤਾਰ ਸਿੰਘ ਗਿੱਲ, ਮੋਹਣ ਸਿੰਘ ਟੱਲੇਵਾਲ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮੋਹਨ ਲਾਲ, ਰਾਜ ਕੁਮਾਰ, ਭੋਲੂ ਰਾਮ ਤਪਾ, ਬਿੱਟੂ ਰਾਮ ਰਾਮਪੁਰਾ, ਵਿਜੈ ਕੁਮਾਰ ਹੰਡਿਆਇਆ, ਹਰਦਿਆਲ ਕੁਮਾਰ ਤਪਾ, ਮਦਨ ਲਾਲ ਹੰਡਿਆਇਆ, ਰਾਜ ਕੁਮਾਰ, ਜਸਵੀਰ ਸਿੰਘ ਜੱਸਾ, ਬਲਵੀਰ ਸਿੰਘ, ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।